ਦੇਵ ਖਰੌੜ ਦੀ 'ਕਾਕਾ ਜੀ' 'ਚ ਹਿੰਮਤ ਸੰਧੂ ਦਾ 'ਧੋਖਾ' , ਦੇਖੋ ਵੀਡੀਓ

written by Aaseen Khan | January 04, 2019

ਦੇਵ ਖਰੌੜ ਦੀ 'ਕਾਕਾ ਜੀ' 'ਚ ਹਿੰਮਤ ਸੰਧੂ ਦਾ 'ਧੋਖਾ' , ਦੇਖੋ ਵੀਡੀਓ : ਦੇਵ ਖਰੌੜ ਅਤੇ ਆਰੂਸ਼ੀ ਸ਼ਰਮਾ ਦੀ ਆਉਣ ਵਾਲੀ ਫਿਲਮ 'ਕਾਕਾ ਜੀ' ਦਾ ਨਵਾਂ ਗੀਤ 'ਧੋਖਾ' ਰਿਲੀਜ਼ ਹੋ ਚੁੱਕਿਆ ਹੈ। ਗਾਣੇ ਨੂੰ ਆਵਾਜ਼ ਦਿੱਤੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਹਿੰਮਤ ਸੰਧੂ ਨੇ। 'ਧੋਖਾ' ਗਾਣੇ ਦੇ ਬੋਲ ਮੰਨੇ ਪ੍ਰਮੰਨੇ ਗਾਇਕ ਗਿੱਲ ਰੌਂਤਾ ਨੇ ਲਿਖੇ ਹਨ। ਗਾਣੇ 'ਚ 'ਕਾਕਾ ਜੀ' ਫਿਲਮ 'ਚ ਲੀਡ ਰੋਲ ਨਿਭਾ ਰਹੇ ਦੇਵ ਖਰੌੜ ਹੋਰਾਂ ਦੀ ਅਦਾਕਾਰੀ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਗਾਣੇ ਦਾ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ। 'ਧੋਖਾ' ਗੀਤ ਫਿਲਮ ਕਾਕਾ ਜੀ ਦਾਚੌਥਾ ਗੀਤ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ , ਜਿੰਨ੍ਹਾਂ ਨੂੰ ਗੁਰਨਾਮ ਭੁੱਲਰ , ਰਾਜਵੀਰ ਜਵੰਦਾ ਅਤੇ ਪ੍ਰਭ ਗਿੱਲ ਵਰਗੇ ਵੱਡੇ ਗਾਇਕ ਆਪਣੀਆਂ ਆਵਾਜ਼ ਨਾਲ ਨਵਾਜ਼ ਚੁੱਕੇ ਹਨ।

https://www.youtube.com/watch?v=6btafBFdTUE
ਫਿਲਮ ਕਾਕਾ ਜੀ ਦੀ ਗੱਲ ਕਰੀਏ ਤਾਂ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਨੇ ਅਤੇ ਰਾਜੇਸ਼ ਕੁਮਾਰ ਨੇ ।ਜਦਕਿ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਨੇ ।ਫਿਲਮ ‘ਚ ਦੇਵ ਖਰੋੜ ਤੋਂ ਇਲਾਵਾ ਅਰੁਸ਼ੀ ਸ਼ਰਮਾ ,ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ।

https://www.instagram.com/p/BrpkqrlgA7O/

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਇਹ ਹੁਨਰ ਦੇਖ ਕੇ ਹੋ ਜਾਓਗੇ ਹੈਰਾਨ , ਦੇਖੋ ਵੀਡੀਓ

ਇਸ ਫਿਲਮ 'ਚ ਰੋਮਾਂਟਿਕ ਐਕਸ਼ਨ ਡਰਾਮਾ ਸਭ ਕੁਝ ਦੇਖਣ ਨੂੰ ਮਿਲੇਗਾ। ਕਾਕਾ ਜੀ ਫਿਲਮ 18 ਜਨਵਰੀ ਨੂੰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਸਾਰੇ ਗਾਣੇ ਹੁਣ ਤੱਕ ਸੁਪਰ ਹਿੱਟ ਰਹੇ ਹਨ। ਹਿੰਮਤ ਸੰਧੂ ਵੱਲੋਂ ਗਏ ਇਸ ਧੋਖਾ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਡਾਕੂਆਂ ਦਾ ਮੁੰਡਾ ਅਤੇ ਰੁਪਿੰਦਰ ਗਾਂਧੀ ਫ਼ਿਲਮਾਂ ਦੀ ਸੁਪਰ ਹਿੱਟ ਬਲਾਕਬਸਟਰ ਸੀਰੀਜ਼ ਦੇਣ ਤੋਂ ਬਾਅਦ ਦੇਖਣਾ ਹੋਵੇਗਾ ਕਾਕਾ ਜੀ ਸਰੋਤਿਆਂ ਦਾ ਦਿਲ ਜਿੱਤ ਸਕਣਗੇ ਜਾਂ ਨਹੀਂ।

You may also like