
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਪਹਿਲਾਂ ਨਛੱਤਰ ਗਿੱਲ ਦੀ ਪਤਨੀ ਦਾ ਦਿਹਾਂਤ ਅਤੇ ਹੁਣ ਅਦਾਕਾਰਾ ਦਲਜੀਤ ਕੌਰ (Daljit Kaur) ਦਾ ਦਿਹਾਂਤ ਅੱਜ ਹੋ ਗਿਆ । ਇਨ੍ਹਾਂ ਦੋਵਾਂ ਖ਼ਬਰਾਂ ਨੇ ਪੰਜਾਬੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਅਦਾਕਾਰਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਹੋਰ ਪੜ੍ਹੋ : ਹੁਣ ਬੱਬੂ ਮਾਨ ਨੂੰ ਗੈਂਗਸਟਰਾਂ ਤੋਂ ਖਤਰਾ ! ਇੰਟੈਲੀਜੈਂਸ ਇਨਪੁੱਟ ਤੋਂ ਬਾਅਦ ਵਧਾਈ ਗਈ ਮੁਹਾਲੀ ਸਥਿਤ ਰਿਹਾਇਸ਼ ਦੀ ਸੁਰੱਖਿਆ
ਹੁਣ ਇੰਦਰਜੀਤ ਨਿੱਕੂ (Inderjit Nikku) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਨੋਟ ਸਾਂਝਾ ਕੀਤਾ ਹੈ । ਇਸ ਨੋਟ ਨੂੰ ਸਾਂਝਾ ਕਰਦੇ ਹੋਏ ਨਿੱਕੂ ਨੇ ਲਿਖਿਆ ਕਿ ‘ਪੰਜਾਬੀ ਫਿਲਮ ਇੰਡਸਟਰੀ ਦਾ ਮਾਣ ਦਲਜੀਤ ਕੌਰ ਜੀ ਇਸ ਫਾਨੀ ਸੰਸਾਰ ਨੂੰ ਛੱਡ ਗਏ।ਇਹਨਾਂ ਦੇ ਹਿੱਸੇ ਔਲਾਦ ਨਹੀਂ ਆਈ ਤੇ ਪਤੀ ਦੀ ਮੌਤ ਤੋਂ ਬਾਅਦ ਬਿਲਕੁਲ ਚੁੱਪ ਹੋ ਗਏ।
ਹੋਰ ਪੜ੍ਹੋ : ਦੇਬੀਨਾ ਬੈਨਰਜੀ ਨੇ ਘਰ ‘ਚ ਕੀਤਾ ਆਪਣੀ ਨਵ-ਜਨਮੀ ਧੀ ਦਾ ਸਵਾਗਤ, ਵੇਖੋ ਤਸਵੀਰਾਂ
ਆਖਿਰ ਗੁਰਬਤ ਵਿੱਚੋਂ ਗੁਜ਼ਰਦਿਆਂ ਅੱਜ ਸਦਾ ਲਈ ਚਲੇ ਗਏਓਹਨਾਂ ਦੇ ਜਾਣ ਨਾਲ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਐ’।ਦੱਸ ਦਈਏ ਕਿ ਦਲਜੀਤ ਕੌਰ ਨੇ 69 ਸਾਲ ਦੀ ਉਮਰ 'ਚ ਅੱਜ ਸਵੇਰੇ ਆਖ਼ਰੀ ਸਾਹ ਲਿਆ।

ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੀ ਰਹਿਣ ਵਾਲੀ ਸੀ, ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।
View this post on Instagram