happy valentine's day: ਕਰਨ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਤੇਜਸਵੀ ਪ੍ਰਕਾਸ਼ ਨੂੰ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਦੇਖੋ ਵੀਡੀਓ
happy valentine's day: ਕਰਨ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਤੇਜਸਵੀ ਪ੍ਰਕਾਸ਼ ਨੂੰ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਦੇਖੋ ਵੀਡੀਓ
ਬਿੱਗ ਬੌਸ 15 ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ Tejasswi Prakash ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਕੁਝ ਦਿਨਾਂ 'ਚ ਉਹ ਨਾਗਿਨ 6 'ਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ।

ਬਿੱਗ ਬੌਸ ‘ਚ ਅਕਸਰ ਹੀ ਜੋੜੀ ਬਣਦੀਆਂ ਰਹੀਆਂ ਹਨ। ਇਸ ਵਾਰ ਵੀ ਸੀਜ਼ਨ 15 'ਚ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦੀ ਜੋੜੀ ਬਣੀ । ਇਹ ਜੋੜੀ ਬਿੱਗ ਬੌਸ ਦੇ ਘਰ ਆਉਣ ਤੋਂ ਬਾਅਦ ਵੀ ਇਕੱਠੀ ਹੈ। ਦੋਵਾਂ ਨੂੰ ਅਕਸਰ ਹੀ ਲੰਚ ਅਤੇ ਡਿਨਰ ਇਕੱਠੇ ਕਰਦੇ ਦੇਖਿਆ ਜਾ ਚੁੱਕਿਆ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅੱਜ ਪਿਆਰ ਦਾ ਦਿਨ ਵੈਲੇਨਟਾਈਨ ਡੇਅ ਹੈValentine's Day । ਇਸ ਦਿਨ ਨੂੰ ਮਨੋਰੰਜਨ ਜਗਤ ਦੇ ਸਿਤਾਰੇ ਵੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ। ਇਸ ਦੇ ਚੱਲਦੇ ਹੀ ਕਰਨ ਕੁੰਦਰਾ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਨੂੰ ਆਪਣੇ ਵਾਈਸ ਓਵਰ ਦੇ ਨਾਲ ਤਿਆਰ ਕਰਕੇ ਅਪਲੋਡ ਕੀਤੀ ਹੈ।

ਕਰਨ ਕੁੰਦਰਾ Karan Kundrra ਇਸ ਵੀਡੀਓ 'ਚ ਤੇਜਸਵੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਖੱਟੇ ਮਿੱਠੇ ਪਲਾਂ ਨੂੰ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ 'ਚ ਲੜਾਈਆਂ ਵੀ ਹੋਣਗੀਆ ਤੇ ਪਿਆਰ ਵੀ ਹੋਵੇਗਾ, ਕੋਈ ਵੀ ਰਿਲੇਸ਼ਨਸ਼ਿਪ ਪਰਫੈਕਟ ਨਹੀਂ ਹੁੰਦਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- ‘ਜਦੋਂ ਮੈਂ ਅਸੀਸਾਂ ਗਿਣਦਾ ਹਾਂ, ਤਾਂ ਮੈਂ ਤੈਨੂੰ twice ਲੱਡੂ ਗਿਣਦਾ ਹਾਂ ❤️...ਉਸ ਕੁੜੀ ਨੂੰ ਵੈਲੇਨਟਾਈਨ ਡੇਅ ਦੀਆਂ ਮੁਬਾਰਕਾਂ ਜੋ ਮੇਰੇ ਦਿਲ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਖੁਸ਼ੀ ਦਿੰਦੀ ਹੈ @tejasswiprakash ?’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਵੱਡੀ ਗਿਣਤੀ ਚ ਲੋਕ ਇਸ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਖੁਦ ਤੇਜਸਵੀ ਨੇ ਟਿੱਪਣੀ ਕਰਕੇ ਆਪਣਾ ਪਿਆਰ ਜ਼ਾਹਿਰ ਕੀਤਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
