ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਸ ਮਹੀਨੇ ਕਰਵਾ ਰਹੇ ਹਨ ਵਿਆਹ ..!

written by Rupinder Kaler | October 27, 2021

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ (Vicky Kaushal and Katrina Kaif ) ਦੀ ਮੰਗਣੀ ਦੀਆਂ ਅਫਵਾਹਾਂ ਤੋਂ ਬਾਅਦ ਹੁਣ ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਜੋਰ ਫੜਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਜੋੜੀ ਇਸ ਸਾਲ ਦਸੰਬਰ ਵਿੱਚ ਵਿਆਹ ਕਰਵਾਉਣ ਵਾਲੀ ਹੈ । ਇਹਨਾਂ ਖ਼ਬਰਾਂ ਤੇ ਦੋਵਾਂ ਕਲਾਕਾਰਾਂ ਨੇ ਹਾਲੇ ਕੋਈ ਵੀ ਬਿਆਨ ਨਹੀਂ ਦਿੱਤਾ । ਪਰ ਬਹੁਤ ਸਾਰੀਆਂ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਕਰ ਰਹੀਆਂ ਹਨ ਕਿ ਦੋਵੇਂ ਵਿਆਹ ਕਰਵਾਉਣ ਜਾ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਇਸ ਜੋੜੀ ਦੇ ਵਿਆਹ ਦੇ ਡਰੈੱਸ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੀ ਜਾ ਰਹੀ ਹੈ ।

Pic Courtesy: Instagram

ਹੋਰ ਪੜ੍ਹੋ :

ਰੁਬੀਨਾ ਬਾਜਵਾ ਨੇ ਗੁਰਬਖਸ਼ ਚਾਹਲ ਦੇ ਨਾਲ ਮੰਗਣੀ ਦਾ ਵੀਡੀਓ ਕੀਤਾ ਸਾਂਝਾ, ਮਾਂ ਮੰਗਣੀ ਦੀਆਂ ਰਸਮਾਂ ਕਰਦੀ ਆਈ ਨਜ਼ਰ

Pic Courtesy: Instagram

ਕੈਟਰੀਨਾ ਕੈਫ ਤੇ ਵਿੱਕੀ (Vicky Kaushal and Katrina Kaif )  ਵੱਲੋਂ ਇਸ ਡਰੈੱਸ ਲਈ ਕੱਪੜੇ ਪਸੰਦ ਕੀਤੇ ਜਾ ਰਹੇ ਹਨ । ਕੈਟਰੀਨਾ ਨੇ ਆਪਣੇ ਡਰੈੱਸ ਲਈ ਸਿਲਕ ਦੀ ਚੋਣ ਕੀਤੀ ਹੈ । ਵਿਆਹ ਨਵੰਬਰ-ਦਸੰਬਰ ਵਿੱਚ ਹੋਵੇਗਾ। ਖਬਰਾਂ ਮੁਤਾਬਿਕ ਇਹ ਜੋੜੀ ਪਿਛਲੇ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ । ਦੋਹਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਸਰਦਾਰ ਊਧਮ ਦੀ ਸਕ੍ਰੀਨਿੰਗ ਤੇ ਦੇਖਿਆ ਗਿਆ ਸੀ ।

 

View this post on Instagram

 

A post shared by VickyKatrina16 (@vickykatrina16)

ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਅਤੇ ਇੱਕ ਦੂਜੇ (Vicky Kaushal and Katrina Kaif )  ਨਾਲ ਗੱਲਾਂ ਕਰਦੇ ਹੋਏ ਦੇਖੇ ਗਏ ਸਨ। ਅਤੇ ਹੁਣ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਇਹ ਜੋੜੀ ਕਿਸ ਦਿਨ ਵਿਆਹ ਕਰਵਾਉਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਵਾਹਾਂ ਸਨ ਕਿ ਉਨ੍ਹਾਂ ਦੀ ਮੰਗਣੀ ਹੋ ਗਈ ਹੈ ਅਤੇ ਇੱਕ ਰੋਕਾ ਸਮਾਰੋਹ ਵੀ ਹੋਇਆ ਹੈ । ਪਰ ਕੈਟਰੀਨਾ ਅਤੇ ਵਿੱਕੀ ਦੀ ਟੀਮ ਨੇ ਲਗਭਗ ਤੁਰੰਤ ਹੀ ਰਿਪੋਰਟਾਂ ਦਾ ਖੰਡਨ ਕੀਤਾ ।

You may also like