
ਬਾਲੀਵੁੱਡ ਦੇ ਖੂਬਸੂਰਤ ਸਟਾਰ ਵਿੱਕੀ ਕੌਸ਼ਲ Vicky Kaushal ਇਨ੍ਹੀਂ ਦਿਨੀਂ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਵਿੱਕੀ ਅਤੇ ਕੈਟ ਦੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋਇਆ ਹੈ। ਜਿਸ ਦੀ ਖੁਸ਼ੀ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਕੇ ਜ਼ਾਹਿਰ ਕੀਤੀ ਸੀ। ਹੁਣ ਵਿੱਕੀ ਕੌਸ਼ਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।
ਵਿੱਕੀ ਨੇ ਹੁਣ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਖੁੱਲ੍ਹ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵਿੱਕੀ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਕਮੈਂਟਸ ਅਤੇ ਲਾਈਕਸ ਦੀ ਝੜੀ ਲਗਾ ਦਿੱਤੀ ਹੈ।
ਇਸ ਵੀਡੀਓ 'ਚ ਵਿੱਕੀ ਧਨੁਸ਼ ਦੀ ਫ਼ਿਲਮ ' Maari 2 ' ਦੇ ਗੀਤ 'ਰਾਊਡੀ ਬੇਬੀ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿੱਕੀ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਕੈਟਰੀਨਾ ਨਾਲ ਵਿਆਹ ਕਰਕੇ ਬਹੁਤ ਖੁਸ਼ੀ ਹੋਈ, ਜਦਕਿ ਦੂਜੇ ਯੂਜ਼ਰ ਨੇ ਲਿਖਿਆ- ਭਾਬੀ ਵੀਡੀਓ ਬਣਾ ਰਹੀ ਹੈ ਕੀ?ਇਸ ਇੰਸਟਾ ਰੀਲ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ।
ਹੋਰ ਪੜ੍ਹੋ : ਕੈਟਰੀਨਾ ਕੈਫ ਤੋਂ ਬਾਅਦ ਵਿੱਕੀ ਕੌਸ਼ਲ ਨੇ ਵੀ ਸੋਸ਼ਲ ਮੀਡੀਆ 'ਤੇ ਜਤਾਇਆ ਪਿਆਰ, ਸਾਂਝਾ ਕੀਤੀ ਸੰਗੀਤ ਸੈਰੇਮਨੀ ਦੀ ਅਣਦੇਖੀ ਤਸਵੀਰ
ਦੱਸ ਦੇਈਏ ਕਿ ਵਿੱਕੀ ਅਤੇ ਕੈਟ ਦਾ ਵਿਆਹ ਪਿਛਲੇ ਸਾਲ 9 ਦਸੰਬਰ ਨੂੰ ਰਾਜਸਥਾਨ ਵਿੱਚ ਹੋਇਆ ਸੀ। ਇਸ ਵਿਆਹ ਚ ਚੁਣੇ ਹੋਏ ਲੋਕ ਹੀ ਸ਼ਾਮਿਲ ਹੋਏ ਸੀ। ਦੋਵਾਂ ਦਾ ਵਿਆਹ ਖੂਬ ਚਰਚਾ ‘ਚ ਰਿਹਾ । ਵਰਕਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਇਨ੍ਹੀਂ ਦਿਨੀਂ 'ਲੁਕਾ ਛੁਪੀ 2' ਨੂੰ ਲੈ ਕੇ ਚਰਚਾ 'ਚ ਹੈ, ਉਥੇ ਹੀ ਕੈਟਰੀਨਾ ਸਲਮਾਨ ਖ਼ਾਨ ਨਾਲ 'ਟਾਈਗਰ 3' 'ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
View this post on Instagram