ਨੇਪਾਲ ਜਹਾਜ਼ ਹਾਦਸੇ ‘ਚ ਮਰਨ ਵਾਲੀ ਏਅਰ ਹੋਸਟੈੱਸ ਦਾ ਵੀਡੀਓ ਹੋਇਆ ਵਾਇਰਲ, ਮੌਤ ਤੋਂ ਕੁਝ ਸਮਾਂ ਪਹਿਲਾਂ ਬਣਾਇਆ ਸੀ ਵੀਡੀਓ

Written by  Shaminder   |  January 18th 2023 12:33 PM  |  Updated: January 18th 2023 12:33 PM

ਨੇਪਾਲ ਜਹਾਜ਼ ਹਾਦਸੇ ‘ਚ ਮਰਨ ਵਾਲੀ ਏਅਰ ਹੋਸਟੈੱਸ ਦਾ ਵੀਡੀਓ ਹੋਇਆ ਵਾਇਰਲ, ਮੌਤ ਤੋਂ ਕੁਝ ਸਮਾਂ ਪਹਿਲਾਂ ਬਣਾਇਆ ਸੀ ਵੀਡੀਓ

ਨੇਪਾਲ ‘ਚ ਬੀਤੇ ਦਿਨੀਂ ਇੱਕ ਜਹਾਜ਼ ਹਾਦਸੇ (Nepal Plane Crash) ‘ਚ ਕਈ ਸੱਠ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੌਰਾਨ ਏਅਰ ਹੋਸਟੈਸ ਓਸ਼ੀਨ ਐਲੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਇਹ ਯਾਤਰਾ ਆਖਿਰੀ ਯਾਤਰਾ ਸਾਬਿਤ ਹੋਵੇਗੀ ।

inside image of nepal plan crash image

ਹੋਰ ਪੜ੍ਹੋ : ਜਪਜੀ ਖਹਿਰਾ ਦਾ ਠੰਢ ਦੇ ਨਾਲ ਹੋਇਆ ਬੁਰਾ ਹਾਲ, ਕਿਹਾ ‘ਮੇਰੇ ਹੱਥ ਹੋ ਚੁੱਕੇ ਨੇ ਫਰੀਜ਼’

ਦੱਸਿਆ ਜਾ ਰਿਹਾ ਹੈ ਕਿ ਯੇਤੀ ਏਅਰਲਾਈਨਜ਼ ਦੀ ਏਅਰ ਹੋਸਟੈਸ ਓਸ਼ੀਨ ਐਲੀ ਨੇ ਇਸ ਵੀਡੀਓ ਨੂੰ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਬਣਾਇਆ ਸੀ। ਵੀਡੀਓ ਨੇਪਾਲ ਦੇ ਪੋਖਰਾ 'ਚ ਜਹਾਜ਼ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਸ਼ੂਟ ਕੀਤਾ ਗਿਆ ਸੀ। ਉਹ ਹਾਦਸੇ ਵਿੱਚ ਮਰਨ ਵਾਲੇ ਚਾਰ ਕੈਬਿਨ ਕਰੂ ਵਿੱਚੋਂ ਇੱਕ ਸੀ।

inside image of nepal plan cresh

ਹੋਰ ਪੜ੍ਹੋ : ਗੁਰਸਿੱਖ ਜੋੜੀ ਨੇ ਅਨੰਦ ਕਾਰਜ ਤੋਂ ਬਾਅਦ ਖੁਦ ਕੀਤਾ ਸ਼ਬਦ ਕੀਰਤਨ, ਵੀਡੀਓ ਹੋ ਰਿਹਾ ਵਾਇਰਲ

ਇਸ ਵੀਡੀਓ ਨੂੰ ਉਸ ਨੇ ਫਲਾਈਟ ਦੇ ਅੰਦਰ ਖੁਦ ਬਣਾਇਆ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।

Air Hostess image Source : Instagram

ਦੱਸ ਦਈਏ ਕਿ ਬੀਤੇ ਦਿਨੀਂ ਇਸ ਜਹਾਜ਼ ਹਾਦਸੇ ‘ਚ 69ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਦਰਦਨਾਕ ਹਾਦਸੇ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਇਸ ਹਾਦਸੇ ‘ਚ ਇੱਕ ਗਾਇਕਾ ਦੀ ਵੀ ਮੌਤ ਹੋ ਗਈ ਸੀ ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network