ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ
ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ
ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ Vidyut Jammwal ਜਿਨ੍ਹਾਂ ਨੂੰ ਉਨ੍ਹਾਂ ਦੇ ਐਕਸ਼ਨ ਕਰਕੇ ਜਾਣਿਆ ਜਾਂਦਾ ਹੈ । ਇਸ ਲਈ ਉਨ੍ਹਾਂ ਨੂੰ ਹਰ ਕੋਈ ਐਕਸ਼ਨ ਕਮਾਂਡੋ ਦੇ ਨਾਮ ਨਾਲ ਜਾਣਦਾ ਹੈ। ਬਹੁਤ ਜਲਦ ਉਹ ਆਪਣੀ ਨਵੀਂ ਫ਼ਿਲਮ ਸਨਕ (SANAK) ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ।
ਹੋਰ ਪੜ੍ਹੋ : ਜੋੜੀ: ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆਏ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ (Vidyut Jammwal) ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ''ਸਨਕ'' (SANAK) ਕਾਰਨ ਕਾਫੀ ਚਰਚਾ 'ਚ ਹਨ। ਫ਼ਿਲਮ ਦਾ ਡਿਜ਼ਨੀ ਪਲੱਸ ਹੌਟਸਟਾਰ 'ਤੇ 15 ਅਕਤੂਬਰ ਨੂੰ ਪ੍ਰੀਮੀਅਰ ਕੀਤਾ ਜਾਵੇਗਾ। ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।

ਜੀ ਹਾਂ 2 ਮਿੰਟ 36 ਸੈਕਿੰਡ ਦੇ ਸ਼ਾਨਦਾਰ ਟ੍ਰੇਲਰ ਚ ਦਰਸ਼ਕਾਂ ਨੂੰ ਐਕਸ਼ਨ, ਰੋਮਾਂਸ,ਪਰਿਵਾਰਕ ਡਰਾਮੇ ਤੇ ਦੇਸ਼ ਭਗਤੀ ਦੇਖਣ ਨੂੰ ਮਿਲ ਰਹੀ ਹੈ। ਟ੍ਰੇਲਰ ‘ਚ ਵਿਦਯੁਤ ਜਾਮਵਾਲ ਦੇ ਸ਼ਾਨਦਾਰ ਐਕਸ਼ਨ ਸਟੰਟ ਤੇ ਕਮਾਲ ਦੇ ਡਾਇਲਾਗਸ ਸੁਣਨ ਨੂੰ ਮਿਲ ਰਹੇ ਨੇ। ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਕਰਕੇ ਯੂਟਿਊਬ ਉੱਤੇ ਸਨਕ ਦਾ ਟ੍ਰੇਲਰ ਟਰੈਂਡਿੰਗ ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼
ਵਿਦਯੁਤ ਜਾਮਵਾਲ ਦੇ ਨਾਲ ਇਸ ਫ਼ਿਲਮ ਵਿੱਚ ਬੰਗਾਲੀ ਅਭਿਨੇਤਰੀ ਰੁਕਮਿਨੀ ਮੈਤਰਾ ਵੀ ਨਜ਼ਰ ਆਵੇਗੀ। ਰੁਕਮਿਨੀ ਇਸ ਫ਼ਿਲਮ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਵਿਦਯੁਤ ਜਾਮਵਾਲ ਤੋਂ ਇਲਾਵਾ ਚੰਦਨ ਰਾਏ ਸਾਨਿਆਲ, ਨੇਹਾ ਧੂਪੀਆ ਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
