ਵਿੰਦੂ ਦਾਰਾ ਸਿੰਘ ਨੇ ਯੂ.ਪੀ. ਦੇ ਸੀ.ਐੱਮ ਨਾਲ ਕੀਤੀ ਮੁਲਾਕਾਤ, ਤਾਰੀਫਾਂ ਦੇ ਬੰਨੇ ਪੁਲ

written by Rupinder Kaler | October 08, 2020 06:33pm

ਵਿੰਦੂ ਦਾਰਾ ਸਿੰਘ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਯੋਗੀ ਆਦਿੱਤਿਆਨਾਥ ਨੂੰ ਮਿਲਣ ਦੀ ਜਾਣਕਾਰੀ ਦਿੱਤੀ ਹੈ। ਸੀਐਮ ਯੋਗੀ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ।

dara singh

ਹੋਰ ਪੜ੍ਹੋ :

dara singh

ਵਿੰਦੂ ਦਾਰਾ ਸਿੰਘ ਨੇ ਯੋਗੀ ਆਦਿੱਤਿਆਨਾਥ ਦੀ ਸਖਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ, ‘ਜਿੰਨੇ ਲੋਕ ਝੂਠੇ ਕੇਸਾਂ, ਹਾਥਰਸ ਕੇਸ ਵਿੱਚ ਝੂਠ ਰਾਹੀਂ ਉਨ੍ਹਾਂ ਦੇ ਕੰਮਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਹੀ ਉਨ੍ਹਾਂ ਦੇ ਕੰਮ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਝੂਠ ਕਦੇ ਵੀ ਸੱਚ ਨੂੰ ਮਾਤ ਨਹੀਂ ਦੇ ਸਕਦਾ। ਆਪਣੀ ਫੋਟੋ 'ਚ ਯੋਗੀ ਆਦਿੱਤਿਆਨਾਥ ਨਾਲ ਫੋਟੋ ਸਾਂਝੀ ਕਰਦੇ ਹੋਏ, ਉਨ੍ਹਾਂ ਲਿਖਿਆ, 'ਮੈਨੂੰ ਯੂਪੀ ਦੇ ਬਹੁਤ ਮਿਹਨਤੀ ਸੀਐਮ ਸ੍ਰੀ ਯੋਗੀ ਆਦਿੱਤਿਆਨਾਥ ਨੂੰ ਮਿਲ ਕੇ ਮਾਣ ਮਹਿਸੂਸ ਹੋ ਰਿਹਾ ਹੈ।'

dara singh

ਉਨ੍ਹਾਂ ਨੇ ਅੱਗੇ ਲਿਖਿਆ, 'ਮੇਰੇ 'ਤੇ ਭਰੋਸਾ ਕਰੋ, ਜਿੰਨੇ ਲੋਕ ਹਾਥਰਸ ਵਰਗੇ ਝੂਠੇ ਕੇਸਾਂ ਤੋਂ ਉਨ੍ਹਾਂ ਦੀ ਮਿਹਨਤ ਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ, ਓਨਾ ਹੀ ਉਨ੍ਹਾਂ ਦਾ ਕੰਮ ਰੰਗ ਲਿਆਵੇਗਾ। ਸੱਚ ਹਮੇਸ਼ਾ ਜਿੱਤਦਾ ਹੈ। ਝੂਠ ਕਦੇ ਵੀ ਸੱਚੇ ਯੋਗੀ ਨੂੰ ਹਰਾ ਨਹੀਂ ਸਕਦਾ।'

You may also like