
ਮਿਆਂਮਾਰ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਜ਼ਮੀਨ ‘ਤੇ ਚਲਾਈ ਗਈ ਗੋਲੀ (Shot) ਜਹਾਜ਼ ‘ਚ ਸਵਾਰ ਇੱਕ ਵਿਅਕਤੀ ਨੂੰ ਲੱਗ ਗਈ ਹੈ । ਜਹਾਜ਼ ਉਸ ਸਮੇਂ 3500 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ । ਇਸ ਘਟਨਾ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।

ਹੋਰ ਪੜ੍ਹੋ : ਟਿਕਟੌਕ ਸਟਾਰ ਕਿਲੀ ਪਾਲ ਨੇ ਦਿਲਜੀਤ ਦੋਸਾਂਝ ਦੇ ‘ਕੋਕਾ’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਗਾਇਕ ਨੇ ਕੀਤਾ ਸਾਂਝਾ
ਖ਼ਬਰਾਂ ਮੁਤਾਬਕ ਇਸ ਹਮਲੇ ਤੋਂ ਬਾਅਦ ਜਹਾਜ਼ ਦੇ ਬਾਕੀ ਮੁਸਾਫ਼ਿਰ ਵੀ ਚਿੰਤਿਤ ਦਿਖਾਈ ਦਿੱਤੇ । ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੇਂਸੀ ਲੈਂਡਿੰਗ ਕਰਵਾਈ ਗਈ । ਇਸ ਹਾਦਸੇ ਤੋਂ ਬਾਅਦ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਜਹਾਜ਼ ‘ਚ 63 ਦੇ ਕਰੀਬ ਯਾਤਰੀ ਸਵਾਰ ਸਨ ।

ਹੋਰ ਪੜ੍ਹੋ : ਬਿੱਗ ਬੌਸ ਸੀਜ਼ਨ 16 – ਪਹਿਲੇ ਹੀ ਦਿਨ ਨਿਮਰਤ ਕੌਰ ਨੂੰ ਬਿੱਗ ਬੌਸ ਤੋਂ ਪਈਆਂ ਝਿੜਕਾਂ
ਪਰ ਇਸੇ ਯਾਤਰੀ ਨੂੰ ਗੋਲੀ ਲੱਗੀ ਹੈ ।ਹਾਲਾਂਕਿ ਇਸ ਹਾਦਸੇ ‘ਚ ਹੋਰ ਕਿਸੇ ਵੀ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਹੈ । ਮਿਆਂਮਾਰ ਦੀ ਫੌਜੀ ਸਰਕਾਰ ਦੇ ਵੱਲੋਂ ਬਾਗੀ ਬਲਾਂ ‘ਤੇ ਜਹਾਜ਼ ‘ਤੇ ਗੋਲੀ ਚਲਾਉਣ ਦਾ ਇਲਜ਼ਾਮ ਲਗਾਇਆ ਹੈ ।

ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।ਹੈ। ਮਿਆਂਮਾਰ ਮਿਲਟਰੀ ਕੌਂਸਲ ਦੇ ਬੁਲਾਰੇ ਮੇਜਰ ਜਨਰਲ ਜੌ ਮਿਨ ਤੁਨ ਨੇ ਇਸ ਹਮਲੇ ਨੂੰ ਜੰਗੀ ਅਪਰਾਧ ਦੱਸਿਆ ਹੈ।