ਵਿਰਾਟ ਕੋਹਲੀ ਨੇ ਵੀ ਛੱਡੀ ਟੈਸਟ ਕਪਤਾਨੀ, ਸੋਸ਼ਲ ਮੀਡੀਆ 'ਤੇ ਲਿਖਿਆ ਆਪਣੇ ਦਿਲ ਦਾ ਹਾਲ, ਪ੍ਰਸ਼ੰਸਕ ਇਸ ਤਰ੍ਹਾਂ ਦੇ ਰਹੇ ਨੇ ਪ੍ਰਤੀਕਿਰਿਆ

written by Lajwinder kaur | January 16, 2022

ਵਿਰਾਟ ਕੋਹਲੀ (Virat Kohli )ਨੇ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ 'ਚ ਹਾਰ ਤੋਂ ਬਾਅਦ ਖੁਦ ਨੂੰ ਟੈਸਟ ਕਪਤਾਨੀ ਦੇ ਅਹੁਦੇ ਤੋਂ ਦੂਰ ਕਰ ਲਿਆ ਹੈ। ਕੋਹਲੀ ਨੇ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਲੰਬੀ ਚੌੜੀ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ, ‘7 ਸਾਲ ਤੱਕ ਭਾਰਤ ਦੀ ਟੈਸਟ ਟੀਮ ਦੀ ਕਪਤਾਨੀ ਕਰਨਾ ਬਹੁਤ ਵਧੀਆ ਰਿਹਾ’। ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਹਲੀ ਨੇ ਟੀ-20 ਟੀਮ ਦੀ ਕਪਤਾਨੀ ਵੀ ਛੱਡ ਦਿੱਤੀ ਸੀ।

Virat Kohli Shares Post On Completes 12 Years In International Cricket

ਉਨ੍ਹਾਂ ਨੇ ਨੋਟ ਚ ਲਿਖਿਆ ਹੈ- “ਟੀਮ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ 7 ਸਾਲਾਂ ਦੀ ਸਖਤ ਮਿਹਨਤ, ਰੋਜ਼ਾਨਾ ਅਤੇ ਅਣਥੱਕ ਮਿਹਨਤ, ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਮੈਂ ਕੁਝ ਨਹੀਂ ਛੱਡਿਆ ਹੈ, ਹਰ ਚੀਜ਼ ਨੂੰ ਕਿਸੇ ਨਾ ਕਿਸੇ ਪੜਾਅ 'ਤੇ ਰੁਕਣਾ ਹੀ ਹੈ।

ਹੋਰ  ਪੜ੍ਹੋ :ਏਕਮ ਗਰੇਵਾਲ ਨੇ ਪਿਤਾ ਗਿੱਪੀ ਗਰੇਵਾਲ ਦੇ ਨਾਲ ਸਾਂਝਾ ਕੀਤਾ ਦਿਲ ਨੂੰ ਛੂਹ ਜਾਣ ਵਾਲਾ ਇਹ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਬਾਪ-ਪੁੱਤ ਦਾ ਇਹ ਖ਼ਾਸ ਅੰਦਾਜ਼

ਉਨ੍ਹਾਂ ਨੇ ਅੱਗੇ ਲਿਖਿਆ ਹੈ- ''ਮੈਂ BCCI ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਇੰਨੇ ਲੰਬੇ ਸਮੇਂ ਤੱਕ ਆਪਣੇ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਸਾਰੇ ਸਾਥੀਆਂ ਦਾ, ਜਿਨ੍ਹਾਂ ਨੇ ਪਹਿਲੇ ਦਿਨ ਤੋਂ ਬਹੁਤ ਸਹਿਯੋਗ ਦਿੱਤਾ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ।

Virat Kohli First Indian Cricketer To Reach 150 Million Followers-min

ਕੋਹਲੀ ਨੇ ਆਪਣੇ ਪੱਤਰ 'ਚ ਲਿਖਿਆ, 'ਇਸ ਸਫ਼ਰ 'ਚ ਕਈ ਉਤਰਾਅ-ਚੜ੍ਹਾਅ ਆਏ ਹਨ ਪਰ ਮੇਰੀ ਕੋਸ਼ਿਸ਼ ਅਤੇ ਵਿਸ਼ਵਾਸ ਕਦੇ ਵੀ ਘੱਟ ਨਹੀਂ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਨ ਦੇ ਮਨੋਭਾਵ ਵੀ ਲਿਖੇ ਨੇ। ਇਸ ਪੋਸਟ ਉੱਤੇ ਕ੍ਰਿਕੇਟ ਜਗਤ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਿਰਾਟ ਕੋਹਲੀ ਨੂੰ ਸ਼ੁਭਕਾਮਨਾਵਾਂ ਤੇ ਪਿਆਰ ਜ਼ਾਹਿਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਦੀ ਕਪਤਾਨੀ ਟੈਸਟ 'ਚ ਕਾਫੀ ਵਧੀਆ ਰਹੀ। ਕੋਹਲੀ ਨੂੰ ਟੈਸਟ 'ਚ ਕਪਤਾਨ ਦੇ ਰੂਪ 'ਚ ਆਪਣੇ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ।

ਹੋਰ  ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਨੇ ਆਪਣੀ ਧੀ ਨਾਲ ਪਾਇਆ ਗਿੱਧਾ, ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਮਾਂ-ਧੀ ਦਾ ਇਹ ਵੀਡੀਓ

ਤੁਹਾਨੂੰ ਦੱਸ ਦੇਈਏ ਕਿ 2014 ਵਿੱਚ ਵਿਰਾਟ ਕੋਹਲੀ ਨੂੰ ਟੈਸਟ ਦੀ ਕਪਤਾਨੀ (Test captain)ਮਿਲੀ ਸੀ। ਧੋਨੀ ਦੀ ਟੈਸਟ ਕਪਤਾਨੀ ਛੱਡਣ ਤੋਂ ਬਾਅਦ ਕੋਹਲੀ ਨੂੰ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ।

 

 

View this post on Instagram

 

A post shared by Virat Kohli (@virat.kohli)

You may also like