ਪੀਐੱਮ 'ਤੇ ਬਣ ਰਹੀ ਬਾਇਓਪਿਕ 'ਚ ਨਜ਼ਰ ਆਉਣਗੇ ਵਿਵੇਕ ਓਬਰਾਏ  

written by Shaminder | January 04, 2019

ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਬਣ ਰਹੀ ਬਾਇਓਪਿਕ 'ਚ ਨਜ਼ਰ ਆਉਣਗੇ ।ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ 'ਚ ਲੀਡ ਰੋਲ 'ਚ ਨਜ਼ਰ ਆਉਣਗੇ ।ਬਾਲੀਵੁੱਡ 'ਚ ਏਨੀਂ ਦਿਨੀਂ ਬਾਇਓਪਿਕ ਦਾ ਦੌਰ ਹੈ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਾ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ। ਹਾਲ 'ਚ ਹੀ ਰਿਲੀਜ਼ ਹੋਏ 'ਦ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਦੇ ਟ੍ਰੇਲਰ  ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਇਸ ਬਾਇਓਪਿਕ ਦੀ ਬਣਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ।

ਹੋਰ ਵੇਖੋ: ਕੁਲਦੀਪ ਮਾਣਕ ਨੂੰ ਯਾਦ ਕਰ ਜਦੋਂ ਇਮੋਸ਼ਨਲ ਹੋ ਗਏ ਬੋਹੀਮੀਆਂ ,ਵੇਖੋ ਵੀਡਿਓ

https://twitter.com/taran_adarsh/status/1081044861355155459

ਇਸ ਦੀ ਜਾਣਕਾਰੀ ਫਿਲਮ ਟਰੇਡ ਐਕਸਪਰਟ ਤਰਣ ਆਦਰਸ਼ ਨੇ ਆਪਣੇ ਟਵਿੱਟਰ 'ਤੇ ਜਾਣਕਾਰੀ ਸਾਂਝੀ ਕੀਤੀ ਹੈ ।ਇਸ ਫਿਲਮ ਨੁੰ ਓਮੰਗ ਕੁਮਾਰ ਡਾਇਰੈਕਟ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਓਮੰਗ ਕੁਮਾਰ 'ਮੈਰੀਕਾਮ', 'ਸਰਬਜੀਤ' ਸਣੇ ਕਈ ਫਿਲਮਾਂ ਬਣਾ ਚੁੱਕੇ ਨੇ ।

vivek oberoi के लिए इमेज परिणाम

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ ਨੂੰ ਲੈ ਕੇ ਤਰਣ ਆਦਰਸ਼ ਨੇ ਟਵੀਟ ਕੀਤਾ ਹੈ 'ਤੈਅ ਹੋ ਗਿਆ ਹੈ …ਵਿਵੇਕ ਅਨੰਦ ਓਬਰਾਏ ਨਰੇਂਦਰ ਮੋਦੀ ਦੀ ਬਾਇਓਪਿਕ 'ਚ ਨਜ਼ਰ ਆਉਣਗੇ। ਜਿਸ ਦਾ ਟਾਈਟਲ 'ਪੀਐੱਮ ਨਰੇਂਦਰ ਮੋਦੀ' ਹੈ । ਇਸ ਫਿਲਮ ਦਾ ਫ੍ਰਸਟ ਲੁਕ ਸੱਤ ਜਨਵਰੀ ਨੂੰ ਰਿਲੀਜ਼ ਹੋਵੇਗਾ ਜਦਕਿ ਫਿਲਮ ਦੀ ਸ਼ੂਟਿੰਗ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ ।

 

You may also like