ਜੱਜ ਸਚਿਨ ਅਹੁਜਾ, ਨਿਰਮਲ ਸਿੱਧੂ ਤੇ ਇੰਦਰਜੀਤ ਨਿੱਕੂ ਦੀ ਕਸੋਟੀ 'ਤੇ ਕੌਣ ਉੱਤਰਦਾ ਹੈ ਖਰਾ ਦੇਖੋ ਵਾਇਸ ਆਫ ਪੰਜਾਬ ਦਾ ਸਟੂਡੀਓ ਰਾਉਂਡ  

written by Rupinder Kaler | January 29, 2019

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-੯ ਦਾ ਸਟੂਡੀਓ ਰਾਉਂਡ ਚੱਲ ਰਿਹਾ ਹੈ । ਇਸ ਰਾਉਂਡ ਵਿੱਚ ਗਾਇਕੀ ਦੇ ਖੇਤਰ ਵਿੱਚ ਪਹਿਚਾਣ ਬਨਾਉਣ ਆਏ ਨੌਜਵਾਨ ਮੁੰਡੇ ਕੁੜੀਆਂ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ । ਸੰਗੀਤ ਦੇ ਮਹਾਰੱਥੀ ਇਹਨਾਂ ਮੁੰਡੇ ਕੁੜੀਆਂ ਨੂੰ ਹਰ ਕਸੋਟੀ 'ਤੇ ਪਰਖ ਰਹੇ ਹਨ । 29  ਜਨਵਰੀ ਨੂੰ ਦਿਖਾਏ ਜਾਣ ਵਾਲੇ ਸਟੂਡੀਓ ਰਾਉਂਡ ਵਿੱਚ ਜੱਜ ਸਚਿਨ ਅਹੁਜਾ, ਗਾਇਕ ਨਿਰਮਲ ਸਿੱਧੂ ਤੇ ਇੰਦਰਜੀਤ ਨਿੱਕੂ ਨੌਜਵਾਨ ਮੁੰਡੇ ਕੁੜੀਆਂ ਦੀ ਅਵਾਜ਼ ਨੂੰ ਪਰਖਣਗੇ ।

Voice Of Punjab Season 9 Voice Of Punjab Season 9

ਵਾਇਸ ਆਫ ਪੰਜਾਬ ਦੇ ਸਟੂਡੀਓ ਰਾਉਂਡ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 29 ਜਨਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।ਇਸ ਰਾਉਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ।

https://www.facebook.com/ptcpunjabi/videos/549433762209846/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ੋਅ ਲਈ ਵੱਖ-ਵੱਖ ਸ਼ਹਿਰਾਂ ਵਿੱਚ ਆਡੀਸ਼ਨ ਹੋਏ ਸਨ । ਇਹਨਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਸੀ। ਪਰ ਇਹਨਾਂ ਵਿੱਚੋਂ ਕੁਝ ਨੌਜਵਾਨਾਂ ਦੀ ਹੀ ਚੋਣ ਹੋਈ ਹੈ ਤੇ ਹੁਣ ਸੰਗੀਤ ਦਾ ਮਹਾ ਮੁਕਾਬਲਾ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।

You may also like