ਵਾਇਸ ਆਫ਼ ਪੰਜਾਬ ਸੀਜ਼ਨ-10 'ਚ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਲਗਾਉਣਗੇ ਰੌਣਕਾਂ

written by Shaminder | January 14, 2020

ਵਾਇਸ ਆਫ਼ ਪੰਜਾਬ ਸੀਜ਼ਨ-10 'ਚ ਗਾਇਕੀ ਦੇ ਖੇਤਰ 'ਚ ਆਪਣੀ ਥਾਂ ਪੱਕੀ ਕਰਨ ਲਈ ਪ੍ਰਤੀਭਾਗੀ ਸਟੂਡੀਓ ਰਾਊਂਡ 'ਚ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨ ਰਹੇ ਹਨ । ਉੱਥੇ ਹੀ ਇਸ ਸ਼ੋਅ 'ਚ ਸੈਲੀਬ੍ਰਿਟੀ ਜੱਜ ਦੇ ਤੌਰ 'ਤੇ ਪਹੁੰਚ ਰਹੇ ਖ਼ਾਸ ਮਹਿਮਾਨ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

ਹੋਰ ਵੇਖੋ:ਵਾਇਸ ਆਫ਼ ਪੰਜਾਬ ਸੀਜ਼ਨ-10 ‘ਚ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਕਰਨਗੇ ਪਰਫਾਰਮ

https://www.facebook.com/ptcpunjabi/videos/459038341643281/

ਬੀਤੇ ਦਿਨ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ਅਤੇ ਅੱਜ ਦੇ ਇਸ ਐਪੀਸੋਡ 'ਚ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਆਪਣੀ ਪਰਫਾਰਮੈਂਸ ਵਿਖਾਉਣਗੇ ਅਤੇ ਇਸ ਦੇ ਨਾਲ ਹੀ ਪ੍ਰਤੀਭਾਗੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਗੀਤਾਂ ਬਾਰੇ ਵੀ ਆਪਣੀ ਰਾਏ ਦੇਣਗੇ।

jaismeen jassi and deep dhillon (2) jaismeen jassi and deep dhillon (2)

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਗਾਇਕੀ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਵਾਲੇ ਨੌਜਵਾਨਾਂ ਲਈ ਵਾਇਸ ਆਫ਼ ਪੰਜਾਬ ਸ਼ੁਰੂ ਕੀਤਾ ਗਿਆ ਸੀ । ਇਸ ਸ਼ੋਅ ਨੂੰ ਦਸ ਸਾਲ ਹੋ ਚੁੱਕੇ ਨੇ ਅਤੇ ਇਸ ਸ਼ੋਅ ਦੇ ਜ਼ਰੀਏ ਹੁਣ ਤੱਕ ਹਜ਼ਾਰਾਂ ਨੌਜਵਾਨ ਆਪਣੀ ਕਿਸਮਤ ਆਜ਼ਮਾ ਚੁੱਕੇ ਨੇ ।

jaismeen jassi and deep dhillon (1) jaismeen jassi and deep dhillon (1)

ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰੀਭਾਗੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਪ੍ਰਫਾਰਮੈਂਸ ਦੇਖ ਕੇ ਜੱਜ ਵੀ ਤਾੜੀਆਂ ਵਜਾਉਣ ਲਈ ਮਜ਼ਬੂਰ ਹੋ ਜਾਣਗੇ । ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।

jaismeen jassi and deep dhillon (4) jaismeen jassi and deep dhillon (4)

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਵੇਖ ਸਕਦੇ ਹੋ । ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।

You may also like