ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ

written by Shaminder | August 06, 2022

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ‘ਚ ਗਾਇਕੀ ਦੇ ਹੁਨਰ ਨੂੰ ਪਰਖਣ ਦੇ ਲਈ ਸ਼ੁਰੂ ਕੀਤਾ ਗਿਆ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 (Voice Of Punjab Chhota Champ)  ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਚੁੱਕਿਆ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਜਾਵੇਗਾ ।

grand Finale

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੂੰ ਆਈ ਸੀ ‘ਲਾਲ ਸਿੰਘ ਚੱਢਾ’ ਲਈ ਆਫ਼ਰ,ਪਰ ਕਰ ਦਿੱਤਾ ਸੀ ਇਨਕਾਰ, ਵਜ੍ਹਾ ਜਾਣ ਕੇ ਹਰ ਸਿੱਖ ਮਹਿਸੂਸ ਕਰੇਗਾ ਮਾਣ

ਸੱਤ ਸੁਰਬਾਜ਼ਾਂ ਦੀ ਖਿਤਾਬੀ ਜੰਗ ‘ਚ ਕਿਸ ਦੇ ਸਿਰ ਸੱਜੇਗਾ ਕਾਮਯਾਬੀ ਦਾ ਸਿਹਰਾ, ਇਹ ਸਭ ਵੇਖਣ ਨੂੰ ਮਿਲੇਗਾ ਗੈ੍ਰਂਡ ਫਿਨਾਲੇ ਵਿੱਚ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਲੱਭਣ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ,ਪਟਿਆਲਾ ਅਤੇ ਮੋਹਾਲੀ ‘ਚ ਆਡੀਸ਼ਨ ਰੱਖੇ ਗਏ ਸਨ ।

grand Finale-

ਹੋਰ ਪੜ੍ਹੋ : ਅਦਾਕਾਰਾ ਸੋਨੂੰ ਵਾਲੀਆ ਉਰਫ਼ ਸੰਜੀਤ ਕੌਰ ਵਾਲੀਆ ਦਾ ਬਦਲ ਗਿਆ ਹੈ ਪੂਰਾ ਲੁੱਕ, ਹੁਣ ਇਸ ਤਰ੍ਹਾਂ ਦੀ ਦਿੰਦੀ ਹੈ ਦਿਖਾਈ

ਇਸ ਸੀਜ਼ਨ ‘ਚ ਜੱਜ ਸਾਹਿਬਾਨ ਮਸ਼ਹੂਰ ਸੰਗੀਤ ਨਿਰਦੇਸ਼ਕ ਸਚਿਨ ਆਹੁਜਾ, ਪ੍ਰਸਿੱਧ ਗਾਇਕਾ ਅਮਰ ਨੂਰੀ ਤੇ ਗਾਇਕ ਅਤੇ ਗੀਤਕਾਰ ਬੀਰ ਸਿੰਘ ਨੇ ਆਪਣੀਆਂ ਪਾਰਖੀ ਨਜ਼ਰਾਂ ਦੇ ਨਾਲ ਇਨ੍ਹਾਂ ਛੋਟੇ ਸੁਰਬਾਜ਼ਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਵੀ ਕਰਵਾਇਆ ਅਤੇ ਹਰ ਕਸੌਟੀ ‘ਤੇ ਇਨ੍ਹਾਂ ਨੂੰ ਪਰਖਿਆ ।

Grand Finale VOPCC 8

ਅੱਜ ਇਨ੍ਹਾਂ ਛੋਟੇ ਸੁਰਬਾਜ਼ਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ ।ਜੀ ਹਾਂ ਤੁਸੀਂ ਵੀ ਇਨ੍ਹਾਂ ਨਿੱਕੇ ਸੁਰਬਾਜ਼ਾਂ ਦੇ ਜਿੱਤ ਦੇ ਜਸ਼ਨ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:45 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।ਇਸ ਦੌਰਾਨ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

 

View this post on Instagram

 

A post shared by PTC Punjabi (@ptcpunjabi)

You may also like