ਆਖਿਰ ਕੌਰ ਬੀ ਕਿਉਂ ਚੱਲ ਰਹੀ ਹੈ 'ਬਜਟ' ਤੋਂ ਬਾਹਰ

written by Shaminder | September 10, 2018 05:27am

ਜੱਟੀ ਇਜ਼ ਬੈਕ ਜੀ ਹਾਂ ਕੌਰ ਬੀ Kaur B ਆ ਚੁੱਕੀ ਹੈ ਆਪਣੇ ਨਵੇਂ ਗੀਤ Song ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ।ਕੌਰ ਬੀ ਦਾ 'ਬਜਟ' ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਇੱਕ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੌਰ ਬੀ ਨੇ ਸਾਂਝਾ ਕੀਤਾ ਹੈ ।ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਜ਼ਿਆਦਾ ਤੋਂ ਜ਼ਿਆਦਾ ਇਸ ਵੀਡਿਓ ਨੂੰ ਸ਼ੇਅਰ ਕਰਨ ਲਈ ਕਿਹਾ ਹੈ ਅਤੇ ਇਸ ਦੇ ਨਾਲ ਆਪਣੇ ਪ੍ਰਸ਼ੰਸਕਾਂ ਤੋਂ ਇਸ ਗੀਤ ਬਾਰੇ ਆਪਣੀ ਪ੍ਰਤੀਕਿਰਿਆ ਦੇਣ ਲਈ ਵੀ ਕਿਹਾ ਹੈ ।

https://www.instagram.com/p/BniE4JrhMx0/?hl=en&taken-by=kaurbmusic

ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ ,ਜਦਕਿ ਗੀਤ ਦਾ ਵੀਡਿਓ  ਸੁੱਖ ਸੰਘੇੜਾ ਨੇ ਬਣਾਇਆ ਹੈ । ਕੌਰ ਬੀ ਨੇ ਬੇਹੱਦ ਖੂਬਸੂਰਤੀ ਨਾਲ ਇਸ ਗੀਤ 'ਚ ਜੱਟੀ ਦੇ ਸ਼ੌਕਾਂ ਦੀ ਮਹਿਮਾ ਕੀਤੀ ਹੈ । ਉੱਥੇ ਹੀ ਸੁੱਖ ਸੰਘੇੜਾ ਨੇ ਓਨੀ ਹੀ ਰੀਝ ਨਾਲ ਇਸ ਦਾ ਵੀਡਿਓ ਨੂੰ ਬਣਾਇਆ ਹੈ ।ਇਸ ਗੀਤ 'ਚ ਕੌਰ ਬੀ ਨੇ ਇੱਕ ਜੱਟੀ ਦੇ ਸ਼ੌਂਕ ਨੂੰ ਆਪਣੇ ਗੀਤ ਰਾਹੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ,ਕਿ ਕਿਸ ਤਰ੍ਹਾਂ ਇੱਕ ਜੱਟੀ ਆਪਣੇ ਸ਼ੌਕ ਕਾਰਨ ਆਪਣਾ ਬਜਟ ਵਿਗਾੜ ਲੈਂਦੀ ਹੈ ।

kaur b

 

'ਮਿੱਤਰਾਂ ਦੇ ਬੂਟ', ਪੀਜ਼ਾ ਹੱਟ',ਫੁਲਕਾਰੀ ਸਣੇ ਹੋਰ ਕਈ ਹਿੱਟ ਗੀਤ ਗਾਉਣ ਵਾਲੀ ਕੌਰ ਬੀ ਦਾ ਅੰਦਾਜ਼ ਵੀ ਸਭ ਤੋਂ ਵੱਖਰਾ ਹੈ । ਹਰ ਗੀਤ ਨੂੰ ਉਨ੍ਹਾਂ ਨੇ ਆਪਣੇ ਵੱਖਰੇ ਹੀ ਅੰਦਾਜ਼ 'ਚ ਪੇਸ਼ ਕਰਕੇ ਲੋਕਾਂ ਦੀ ਵਾਹ-ਵਾਹੀ ਲੁੱਟੀ।'ਮਿੱਤਰਾਂ ਦੇ ਬੂਟ' ਗੀਤ ਨੇ ਜਿੱਥੇ ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਉੱਥੇ ਹੀ 'ਪੀਜ਼ਾ ਹੱਟ' ਗੀਤ 'ਚ ਉਨ੍ਹਾਂ ਨੇ ਕਿਰਸਾਨੀ ਅਤੇ ਸ਼ਹਿਰੀ ਜ਼ਿੰਦਗੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ,ਕਿ ਕਿਸ ਤਰ੍ਹਾਂ ਜਦੋਂ ਘਟਾਵਾਂ ਚੜ੍ਹ ਜਾਂਦੀਆਂ ਨੇ ਅਤੇ ਜੱਟਾਂ ਨੂੰ ਆਪਣੀ ਫਸਲ ਦਾ ਫਿਕਰ ਪੈ ਜਾਂਦਾ ਹੈ ,ਪਰ ਸ਼ਹਿਰ ਦੇ ਲੋਕਾਂ ਨੂੰ ਇਹ ਮੌਸਮ ਸੁਹਾਵਣਾ ਲੱਗਣ ਲੱਗ ਪੈਂਦਾ ਹੈ । ਕੌਰ ਬੀ ਦਾ ਜਨਮ ਪਾਤੜਾਂ 'ਚ ਹੋਇਆ ਸੀ ਜੋ ਪਟਿਆਲਾ ਜ਼ਿਲ੍ਹੇ 'ਚ ਪੈਂਦਾ ਹੈ । ਉਨ੍ਹਾਂ ਦਾ ਅਸਲੀ ਨਾਂਅ ਬਲਜਿੰਦਰ ਕੌਰ ਹੈ ਅਤੇ ਉਨ੍ਹਾਂ ਨੂੰ ਕੌਰ ਬੀ ਨਾਂਅ ਰੱਖਣ ਦਾ ਸੁਝਾਅ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ ।

kaur b

 

 

You may also like