ਰੋਂਗਟੇ ਖੜੇ ਕਰ ਦੇਵੇਗਾ "ਗੋਲ੍ਡ" ਟ੍ਰੇਲਰ, ਹਾਕੀ ਦੇ ਜਾਦੂਗਰ ਬਣੇ ਅਕਸ਼ੇ ਕੁਮਾਰ

written by Gourav Kochhar | June 25, 2018

ਦੇਸ਼ ਭਗਤੀ ਨਾਲ ਭਰਪੂਰ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਅਕਸ਼ੇ ਇਕ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਨੇ ਓਲੰਪਿਕ 'ਚ ਭਾਰਤ ਨੂੰ ਆਪਣਾ ਪਹਿਲਾ ਸੋਨੇ ਦਾ ਤਗਮਾ ਜਿਤਾਇਆ ਸੀ। ਇਸ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ, ''ਉਹ ਸੁਪਨਾ ਜਿਸਨੇ ਸਾਡੇ ਪੂਰੇ ਦੇਸ਼ ਨੂੰ ਇਕੱਠੇ ਜੋੜ ਦਿੱਤਾ, ਦੇਖੋ ਭਾਰਤ ਦੀ ਕਹਾਣੀ Gold 'ਚ''। ਉੱਥੇ ਹੀ ਅਕਸ਼ੇ akshay kumar ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਉਹ ਸੁਪਨਾ ਜੋ ਪੂਰੇ ਦੇਸ਼ ਨੇ ਇਕੱਠੇ ਦੇਖਿਆ ਸੀ, ਉਹ ਸੁਪਨਾ ਜੋ 1936 'ਚ ਸ਼ੁਰੂ ਹੋਇਆ ਸੀ, ਉਹ ਸੁਪਨਾ ਜਿਸਨੂੰ ਪੂਰਾ ਹੋਣ 'ਚ 12 ਸਾਲ ਲੱਗੇ...ਦੇਖਣ ਲਈ ਤਿਆਰ ਹੋ ਜਾਓ''।

gold akshay kumar

ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਮੌਨੀ ਰਾਏ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਅਕਸ਼ੇ akshay kumar ਅਤੇ ਮੌਨੀ ਤੋਂ ਇਲਾਵਾ ਇਸ ਫਿਲਮ 'ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਸਿਨੇਮਾਘਰਾਂ 'ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।

https://www.youtube.com/watch?v=Pcv0aoOlsLM&feature=youtu.be

gold akshay kumar

You may also like