ਅੰਗਦ ਬੇਦੀ ਨੇ ਪਤਨੀ ਨੇਹਾ ਧੂਪੀਆ ਦੀ ਡਿਲੀਵਰੀ ਤੋਂ ਪਹਿਲਾਂ ਦਾ ਵੀਡੀਓ ਕੀਤਾ ਸ਼ੇਅਰ, ਪਤਨੀ ਨੂੰ ਹੌਸਲਾ ਦਿੰਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | October 07, 2021 05:28pm

ਮਾਂ ਦੁਨੀਆ ਦਾ ਸਭ ਤੋਂ ਜ਼ਿਆਦ ਖ਼ੂਬਸੂਰਤ ਸ਼ਬਦ ਵੀ ਹੈ ਅਤੇ ਮਾਂ ਬਣਨ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਅਹਿਸਾਸਾਂ ‘ਚੋਂ ਇੱਕ ਹੈ। ਇਹ ਅਸੀਸ ਪਰਮਾਤਮਾ ਨੇ ਔਰਤ ਨੂੰ ਬਖ਼ਸੀ ਹੈ। ਮਾਂ ਬਣਨ ਸਮੇਂ ਇੱਕ ਔਰਤ ਬਹੁਤ ਸਾਰੀ ਤਕਲੀਵਾਂ ਵਿੱਚੋਂ ਲੰਘਦੀ ਹੈ। ਜਿਸ ਕਰਕੇ ਕਿਹਾ ਜਾਂਦਾ ਹੈ ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਔਰਤ ਦਾ ਵੀ ਦੂਜਾ ਜਨਮ ਹੁੰਦਾ ਹੈ। ਅਜਿਹੇ ਹੀ ਇੱਕ ਪਿਆਰਾ ਜਿਹਾ ਵੀਡੀਓ ਐਕਟਰ ਅੰਗਦ ਬੇਦੀ ANGAD BEDI ਨੇ ਆਪਣੀ ਪਤਨੀ ਨੇਹਾ ਧੂਪੀਆ Neha Dhupia ਦਾ ਸ਼ੇਅਰ ਕੀਤਾ ਹੈ।

neha dupia and angad bedi blessed with baby boy image source- instagram

ਹੋਰ ਪੜ੍ਹੋ : ਹੌਸਲਾ ਰੱਖ: ‘Guitar’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਲਵ ਕਮਿਸਟਰੀ

ਦੱਸ ਦਈਏ ਕੁਝ ਦਿਨ ਪਹਿਲਾਂ ਹੀ ਅੰਗਦ ਬੇਦੀ ਤੇ ਨੇਹਾ ਧੂਪੀਆ ਦੂਜੀ ਵਾਰ ਮੰਮੀ-ਪਾਪਾ ਬਣੇ ਨੇ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ (Baby Boy) ਦੀ ਦਾਤ ਬਖ਼ਸ਼ੀ ਹੈ। ਅੰਗਦ ਬੇਦੀ ਨੇ ਆਪਣੀ ਪਤਨੀ ਨੇਹਾ ਦਾ ਇੱਕ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਸਿੰਮੀ ਚਾਹਲ ਨੇ ਯੂ.ਕੇ. ਦੇ ਗੁਰਦੁਆਰਾ ਸਾਹਿਬ ‘ਚ ਕਿਸਾਨਾਂ ਦੀ ਭਲਾਈ ਲਈ ਅਰਦਾਸ ਕਰਦੇ ਹੋਏ ਟੇਕਿਆ ਮੱਥਾ, ਪੋਸਟ ਪਾ ਕੇ ਕਿਹਾ- ‘ਮਿਹਰ ਕਰੀਂ ਰੱਬਾ’

inside image of neha dhupia second child-min image source- instagram

ਇਸ ਵੀਡੀਓ ‘ਚ ਨੇਹਾ ਆਪਣੀ ਡਿਲਵਰੀ ਲਈ ਜਾ ਰਹੀ ਹੈ ਤੇ ਉਹ ਕੁਝ ਘਬਰਾਈ ਹੋਈ ਵੀ ਨਜ਼ਰ ਆ ਰਹੀ ਹੈ । ਅੰਗਦ ਆਪਣੀ ਪਤਨੀ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਕਲਾਕਾਰਾਂ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ । ਇਸ ਤੋਂ ਪਹਿਲਾਂ ਦੋਵਾਂ ਜਣੇ ਇੱਕ ਧੀ ਦੇ ਮਾਪੇ ਨੇ। ਉਨ੍ਹਾਂ ਦੀ ਧੀ ਦਾ ਨਾਂਅ ਮੇਹਰ ਬੇਦੀ ਹੈ।

 

View this post on Instagram

 

A post shared by ANGAD BEDI (@angadbedi)

You may also like