ਆਹ ਕੀ ਹੋ ਗਿਆ ਆਮਿਰ ਖ਼ਾਨ ਨੂੰ, ਬਦਲੀ ਲੁੱਕ ਦੇਖ ਕੇ ਆਮਿਰ ’ਤੇ ਲੋਕ ਕਰ ਰਹੇ ਹਨ ਭੱਦੇ ਕਮੈਂਟ

Written by  Rupinder Kaler   |  October 27th 2021 11:02 AM  |  Updated: October 27th 2021 11:02 AM

ਆਹ ਕੀ ਹੋ ਗਿਆ ਆਮਿਰ ਖ਼ਾਨ ਨੂੰ, ਬਦਲੀ ਲੁੱਕ ਦੇਖ ਕੇ ਆਮਿਰ ’ਤੇ ਲੋਕ ਕਰ ਰਹੇ ਹਨ ਭੱਦੇ ਕਮੈਂਟ

ਆਮਿਰ ਖ਼ਾਨ (Aamir Khan)  ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਕਾਫੀ ਬਿਜੀ ਹਨ । ਇਸ ਸਭ ਦੇ ਚਲਦੇ ਉਹਨਾਂ (Aamir Khan)  ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹ ਆਮਿਰ ਖ਼ਾਨ (Aamir Khan)  ਦਾ ਬਦਲਿਆ ਹੋਇਆ ਲੁੱਕ ਦੇਖ ਕੇ ਹੈਰਾਨ ਹੁੰਦੇ ਨਜ਼ਰ ਆ ਰਹੇ ਹਨ । ਉਹਨਾਂ ਦੀ ਚਿੱਟੀ ਦਾਹੜੀ ਤੇ ਘਰ ਦੇ ਕੱਪੜਿਆਂ ਵਿੱਚ ਵੇਖਕੇ ਲੋਕ ਉਹਨਾਂ ਨੂੰ ਪਹਿਚਾਣ ਵੀ ਨਹੀਂ ਰਹੇ ।

aamir khan annoucned new releasing date of laal singh chaddha Image Source: Instagram

ਹੋਰ ਪੜ੍ਹੋ :

ਵਿਆਹ ਤੋਂ ਬਾਅਦ ਪਰਮੀਸ਼ ਵਰਮਾ ਨੇ ਕਿਹਾ ‘ਨੋ ਮੌਰ ਛੜਾ’, ਵਿਆਹ ਦਾ ਵੀਡੀਓ ਕੀਤਾ ਸਾਂਝਾ

ਇਸ ਦੇ ਨਾਲ ਹੀ ਟਰੋਲਰ ਉਹਨਾਂ (Aamir Khan)  ਦੀਆਂ ਤਸਵੀਰਾਂ ਤੇ ਭੱਦੇ ਕਮੈਂਟ ਕਰ ਰਹੇ ਹਨ । ਦਰਅਸਲ ਬਾਲੀਵੁੱਡ ਫੋਟੋਗ੍ਰਾਫਰ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਸਹਨਾਂ ਤਸਵੀਰਾਂ ਵਿੱਚ ਆਮਿਰ (Aamir Khan)  ਆਪਣੀ ਕਾਰ ਰਾਹੀਂ ਆਪਣੀ ਕਿਸੇ ਫ਼ਿਲਮ ਦੀ ਲੋਕੇਸ਼ਨ ਤੇ ਪਹੁੰਚੇ ਸਨ ।

 

View this post on Instagram

 

A post shared by Viral Bhayani (@viralbhayani)

ਉਹ (Aamir Khan)  ਕਾਰ ਵਿੱਚ ਬੈਠੇ ਹਨ ਤੇ ਮਾਸਕ ਪਹਿਨ ਰਹੇ ਹਨ । ਉਹਨਾਂ (Aamir Khan)  ਨੇ ਵ੍ਹਾਈਟ ਟੀ ਸ਼ਰਟ ਤੇ ਹਾਫ ਪੈਂਟ ਪਹਿਨੀ ਹੋਈ ਹੈ । ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਕਹਿ ਰਹੇ ਹਨ ਕਿ ਉਹ ਆਮਿਰ ਨੂੰ ਪਹਿਚਾਣ ਨਹੀਂ ਪਾ ਰਹੇ । ਕੁਝ ਟਰੋਲਰ ਨੇ ਉਹਨਾਂ (Aamir Khan)  ’ਤੇ ਭੱਦੇ ਕਮੈਂਟਸ ਵੀ ਕੀਤੇ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network