ਜਦੋਂ ਰਾਤ-ਰਾਤ ਭਰ ਰੋਂਦੀ ਰਹਿੰਦੀ ਸੀ ਅਦਾਕਾਰਾ ਦੀਪਿਕਾ ਪਾਦੂਕੋਣ, ਕਿਸ ਤਰ੍ਹਾਂ ਮਾਨਸਿਕ ਬੀਮਾਰੀ ਤੋਂ ਪਾਈ ਰਾਹਤ, ਅਦਾਕਾਰਾ ਨੇ ਕੀਤਾ ਖੁਲਾਸਾ, ਵੇਖੋ ਵੀਡੀਓ

written by Shaminder | September 10, 2022 11:01am

ਦੀਪਿਕਾ ਪਾਦੂਕੋਣ (deepika Padukone ) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਅਮਿਤਾਬ ਬੱਚਨ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਮਾਨਸਿਕ ਤਣਾਅ ਨੂੰ ਲੈ ਕੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਸ ਨੂੰ ਮਾਨਸਿਕ ਤਣਾਅ ਦੇ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ।

image From instagram

ਹੋਰ ਪੜ੍ਹੋ : ਬੱਬੂ ਮਾਨ ਨੇ ਮਹਾਰਾਣੀ ਐਲਿਜ਼ਾਬੇਥ ਦੇ ਦਿਹਾਂਤ ‘ਤੇ ਦੁੱਖ ਜਤਾਇਆ, ਕਿਹਾ ‘ਜਿਸ ਦੇਸ਼ ਨੇ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ, ਉਨ੍ਹਾਂ ਦੇ ਦੁੱਖ ‘ਚ ਸ਼ਾਮਿਲ ਹੋਣਾ ਸਾਡਾ ਫਰਜ਼’

ਉਹ ਵੀਡੀਓ ‘ਚ ਦੱਸ ਰਹੀ ਹੈ ਕਿ ਉਹ ਬਿਨਾਂ ਕਿਸੇ ਕਾਰਨ ਤੋਂ ਰੋਂਦੀ ਰਹਿੰਦੀ ਸੀ । ਇੱਕ ਵਾਰ ਉਸ ਦੇ ਮਾਪੇ ਉਸ ਦੇ ਕੋਲ ਆਏ ਸਨ ਅਤੇ ਜਦੋਂ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਉਹ ਰੋ ਪਈ । ਇਹ ਰੋਣਾ ਵੇਖ ਕੇ ਅਦਾਕਾਰਾ ਦੀ ਮਾਂ ਨੇ ਉਸ ਨੂੰ ਮਨੋਚਿਕਿਤਸਕ ਦੇ ਕੋਲ ਜਾਣ ਲਈ ਆਖਿਆ ਸੀ ।

Deepika Padukone and Ranveer Singh turn show stopper for Manish Malhotra; fans call them 'Ram and Leela 2.O'  Image Source: Twitter

ਹੋਰ ਪੜ੍ਹੋ : Asia Cup 2022 : ਵਿਰਾਟ ਕੋਹਲੀ ਦੇ ਆਟੋਗ੍ਰਾਫ ਵਾਲਾ ਬੱਲਾ ਮਿਲਣ ‘ਤੇ ਪਾਕਿਸਤਾਨੀ ਪ੍ਰਸ਼ੰਸਕ ਨੇ ਕਿਹਾ ‘ਕੋਈ 1 ਕਰੋੜ ਵੀ ਦੇਵੇ ਤਾਂ….

ਜਿਸ ਤੋਂ ਬਾਅਦ ਉਹ ਮਨੋਚਿਕਿਤਸਕ ਦੇ ਕੋਲ ਗਈ ਅਤੇ ਫਿਰ ਉਹ ਆਪਣੀ ਇਸ ਮਾਨਸਿਕ ਬੀਮਾਰੀ ਤੋਂ ਉੱਭਰ ਪਾਈ ਸੀ । ਅਮਿਤਾਬ ਬੱਚਨ ਵੀ ਅਦਾਕਾਰਾ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੀਪਿਕਾ ਦੀ ਸ਼ਲਾਘਾ ਵੀ ਕੀਤੀ ਕਿ ਉਸ ਨੇ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਇਸ ਬੀਮਾਰੀ ਦਾ ਜ਼ਿਕਰ ਕੀਤਾ ਹੈ।

ਦੀਪਿਕਾ ਪਾਦੂਕੋਣ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ । ਇਸ ਤੋਂ ਪਹਿਲਾਂ ਅਦਾਕਾਰਾ ਰਣਬੀਰ ਕਪੂਰ ਦੇ ਨਾਲ ਰਿਲੇਸ਼ਨ ‘ਚ ਸੀ ।

You may also like