
ਹਨੀ ਸਿੰਘ (YoYoHoney Singh )ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹਨ ਅਤੇ ਲਗਾਤਾਰ ਆਪਣੀਆਂ ਪੁਰਾਣੀਆਂ ਵੀਡੀਓਜ਼ (Old Video) ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਹਿਲੇ ਅਵਾਰਡ ਦੇ ਨਾਲ ਨਜ਼ਰ ਆ ਰਹੇ ਹਨ ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੇ ਇਹ ਅਵਾਰਡ ਆਪਣੇ ਛੋਟੇ ਭਰਾ ਨਨਕੂ ਦੇ ਨਾਲ ਸ਼ੇਅਰ ਕੀਤਾ ਸੀ ਅਤੇ ਇਹ ਅਵਾਰਡ ਉਨ੍ਹਾਂ ਨੂੰ 2005 ‘ਚ ਮਿਲਿਆ ਸੀ । ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਪੜ੍ਹੋ : ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ ‘ਸਿੱਧੂ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ’
ਉਹ ਆਪਣੇ ਮਿਊਜ਼ਿਕ ਕਰੀਅਰ ਦੇ ਨਾਲ ਨਾਲ ਨਿੱਜੀ ਜ਼ਿੰਦਗੀ ‘ਚ ਵੀ ਕਈ ਮੁਸ਼ਕਿਲਾਂ ਚੋਂ ਗੁਜ਼ਰੇ ਹਨ ।ਹਾਲ ਹੀ ‘ਚ ਉਨ੍ਹਾਂ ਦਾ ਪਤਨੀ ਸ਼ਾਲਿਨੀ ਤਲਵਾਰ ਦੇ ਨਾਲ ਤਲਾਕ ਹੋਇਆ ਹੈ ।ਮਿਊਜ਼ਿਕ ਇੰਡਸਟਰੀ ‘ਚ ਆਪਣੀ ਪਛਾਣ ਬਨਾਉਣ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ । ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦਾ ਗੀਤ ‘ਅੰਗਰੇਜ਼ੀ ਬੀਟ’ ਕਾਫੀ ਮਸ਼ਹੂਰ ਹੋਇਆ ਸੀ ।

ਇਸ ਤੋਂ ਇਲਾਵਾ ‘ਗੱਭਰੂ’ ਗੀਤ ਨੇ ਵੀ ਕਾਮਯਾਬੀ ਦੇ ਰਿਕਾਰਡ ਕਾਇਮ ਕੀਤੇ ਸਨ । ਇਸ ਦੇ ਨਾਲ ਹੀ ਜੈਜ਼ੀ ਬੀ ਦੇ ਨਾਲ ‘ਦਿਸ ਪਾਰਟੀ ਗੈਟਿੰਗ ਹੌਟ’ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਨੀ ਸਿੰਘ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।
View this post on Instagram