
ਸ਼ੈਰੀ ਮਾਨ (Sharry Maan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸ਼ੈਰੀ ਮਾਨ ਆਲੂ ਗੋਭੀ ਦੀ ਸਬਜ਼ੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਅਦਾਕਾਰ ਕਮਲ ਹਸਨ ਦੀ ਸਿਹਤ ਵਿਗੜੀ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਇਹੀ ਨਹੀਂ ਗਾਇਕ ਨੇ ਸਬਜ਼ੀ ਅਤੇ ਰੋਟੀ ਬਨਾਉਣ ਤੋਂ ਬਾਅਦ ਆਪਣੇ ਦੋਸਤਾਂ ਨੂੰ ਵੀ ਖੁਆਈ । ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਸਬਜ਼ੀ ਬਣਾ ਰਿਹਾ ਹੈ ਅਤੇ ਇਸ ਤੋਂ ਬਾਅਦ ਦੋਸਤਾਂ ਨੂੰ ਇਹ ਵੀ ਪੁੱਛਦਾ ਹੈ ਕਿ ਸਬਜ਼ੀ ਕਿਵੇਂ ਦੀ ਬਣੀ ਹੈ ।

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਫੈਨ ਨੇ ਦੇਬੀ ਲਈ ਬਣਵਾਇਆ ਟੈਟੂ, ਕਿਹਾ ਤੁਹਾਡੇ ਪਿਆਰ ਦਾ ਕਰਜ਼ਦਾਰ ਰਹਾਂਗਾ
ਜਿਸ ‘ਤੇ ਸ਼ੈਰੀ ਮਾਨ ਦੇ ਦੋਸਤ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਕਹਿੰਦੇ ਹਨ ਕਿ ਬਹੁਤ ਵਧੀਆ ਬਣੀ ਹੈ । ਸ਼ੈਰੀ ਮਾਨ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ ।ਸ਼ੈਰੀ ਮਾਨ ਕੁਝ ਦਿਨ ਪਹਿਲਾਂ ਪਰਮੀਸ਼ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ ।
ਸ਼ੈਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।
View this post on Instagram