ਦਿਲਜੀਤ ਦੋਸਾਂਝ ਨੂੰ ਪਿਆਰ ਕਰਨਾ ਪਿਆ ਮਹਿੰਗਾ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਮਿਲ ਕੇ ਚਾੜ੍ਹਿਆ ਕੁਟਾਪਾ, ਵੀਡੀਓ ਹੋਈ ਵਾਇਰਲ

Written by  Lajwinder kaur   |  October 08th 2021 10:28 AM  |  Updated: October 08th 2021 10:28 AM

ਦਿਲਜੀਤ ਦੋਸਾਂਝ ਨੂੰ ਪਿਆਰ ਕਰਨਾ ਪਿਆ ਮਹਿੰਗਾ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਮਿਲ ਕੇ ਚਾੜ੍ਹਿਆ ਕੁਟਾਪਾ, ਵੀਡੀਓ ਹੋਈ ਵਾਇਰਲ

ਪੰਜਾਬੀ ਫ਼ਿਲਮ ‘ਹੌਸਲਾ ਰੱਖ’ (Honsla Rakh) ਜੋ ਕਿ 15 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ । ਅਜਿਹੇ ‘ਚ ‘ਹੌਸਲਾ ਰੱਖ’ ਫ਼ਿਲਮ ਦੀ ਸਟਾਰ ਕਾਸਟ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ‘ਚ ਬਣ ਗਿਆ ਹੈ। ਜੀ ਹਾਂ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਹੀਰੋਇਨਾਂ ਨੇ ਕਿਵੇਂ ਦਿਲਜੀਤ ਦੋਸਾਂਝਾ ਦੇ ਸਿਰ ਤੋਂ ਆਸ਼ਕੀ ਵਾਲਾ ਭੂਤ ਉਤਾਰਿਆ ।

ਹੋਰ ਪੜ੍ਹੋ : ਅੰਗਦ ਬੇਦੀ ਨੇ ਪਤਨੀ ਨੇਹਾ ਧੂਪੀਆ ਦੀ ਡਿਲੀਵਰੀ ਤੋਂ ਪਹਿਲਾਂ ਦਾ ਵੀਡੀਓ ਕੀਤਾ ਸ਼ੇਅਰ, ਪਤਨੀ ਨੂੰ ਹੌਸਲਾ ਦਿੰਦੇ ਆਏ ਨਜ਼ਰ, ਦੇਖੋ ਵੀਡੀਓ

feature image of honsla rakh new poster with trailer detail-min

ਇਸ ਵੀਡੀਓ ‘ਚ ਤਿੰਨੋਂ ਕਲਾਕਾਰ ਫ਼ਿਲਮ ਦੇ ਵਾਇਰਲ ਹੋਏ ਡਾਇਲਾਗ ‘ਮੈਂ ਏਨੂੰ ਪਿਆਰ ਕੀਤਾ ਸੀ ਤੇ ਏਨੇ ਮੇਰੇ ਨਾਲ ਆ ਕੀਤਾ..’ ਉੱਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਨੇ। ਪਰ ਬਾਅਦ ‘ਚ ਦੋਵੇਂ ਹੀਰੋਇਨਾਂ ਦਿਲਜੀਤ ਦੋਸਾਂਝ ਨੂੰ ਮਿਲ ਕੇ ਕੁੱਟਣ ਲੱਗ ਜਾਂਦੀਆਂ ਨੇ, ਸੋਨਮ ਬਾਜਵਾ ਤੇ ਆਪਣੀ ਵ੍ਹਾਈਟ ਰੰਗ ਦੀ ਹੀਲ ਦੇ ਨਾਲ ਦਿਲਜੀਤ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਇਹ ਵੀਡੀਓ ਤਿੰਨੋਂ ਕਲਾਕਾਰਾਂ ਨੇ ਮਸਤੀ ਤੇ ਮਨੋਰੰਜਨ ਦੇ ਲਈ ਬਣਾਇਆ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

feature image of guitar song out from the movie honsla rakh

ਇਸ ਇੰਸਟਾ ਰੀਲ ਨੂੰ ਖੁਦ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤੀ ਹੈ। ਵੱਡੀ ਗਿਣਤੀ ‘ਚ ਇਸ ਰੀਲ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਦੱਸ ਦਈਏ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰੋਮਾਂਟਿਕ ਤੇ ਕਾਮੇਡੀ ਜ਼ੌਨਰ ਵਾਲੀ ਇਹ ਫ਼ਿਲਮ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ।

 

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network