ਸਿੱਧੂ ਮੂਸੇਵਾਲਾ ਨੇ ਕਿਉਂ ਨਹੀਂ ਲਿਖਿਆ ਧੀਆਂ ‘ਤੇ ਗੀਤ ? ਵੇਖੋ ਵੀਡੀਓ

written by Shaminder | August 20, 2022 12:54pm

ਸਿੱਧੂ ਮੂਸੇਵਾਲਾ (Sidhu Moose wala ) ਦੇ ਦਿਹਾਂਤ ਨੂੰ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ । ਪਰ ਹਾਲੇ ਵੀ ਮਰਹੂਮ ਗਾਇਕ ਸੁਰਖੀਆਂ ‘ਚ ਛਾਇਆ ਹੈ । ਉਸ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਇੱਕ ਇੰਟਰਵਿਊ ਦੇ ਦੌਰਾਨ ਗੱਲਬਾਤ ਕਰ ਰਿਹਾ ਹੈ ।

Afsana Khan shares video with Sidhu Moose Wala's mother, seeks justice for late singer Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨੀਆ ਮਾਸਟਰ ਮਾਈਂਡ

ਇਸ ਦੌਰਾਨ ਜਦੋਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਕਿ ਤੁਸੀਂ ਪਿਤਾ ਤੇ ਗਾਣਾ ਲਿਖਿਆ। ਮਾਂ ‘ਤੇ ਗੀਤ ਲਿਖਿਆ ਹੈ, ਪਰ ਧੀ ‘ਤੇ ਗੀਤ ਕਿਉਂ ਨਹੀਂ ਲਿਖਿਆ । ਜਿਸ ‘ਤੇ ਗਾਇਕ ਸਿੱਧੂ ਮੂਸੇਵਾਲਾ ਜਵਾਬ ਦਿੰਦਾ ਹੈ ਕਿ ਉਹ ਹਾਲੇ ਤੱਕ ਆਪਣੇ ਮਾਪਿਆਂ ਦੇ ਨਾਲ ਹੀ ਵਿੱਚਰਦਾ ਆਇਆ ਹੈ ।

Sidhu-Moosewala-1 Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਚਸ਼ਮਦੀਦ ਗਵਾਹ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸੇ, ਜਾਣੋ ਪੂਰੀ ਖ਼ਬਰ

ਉਸ ਦਾ ਹਾਲੇ ਧੀ ਦੇ ਨਾਲ ਵਾਸਤਾ ਨਹੀਂ ਪਿਆ ਅਤੇ ਜਿਸ ਦਿਨ ਉਸ ਦੀ ਧੀ ਹੋਵੇਗੀ ਅਤੇ ਉਹ ਧੀ ਦੇ ਨਾਲ ਵਿੱਚਰੇਗਾ । ਉਹ ਧੀ ਬਾਰੇ ਵੀ ਗੀਤ ਲਿਖੇਗਾ ਅਤੇ ਗਾਏਗਾ ਵੀ । ਪਰ ਅਫਸੋਸ ਗਾਇਕ ਵਿਆਹ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਪੂਰੀ ਦੁਨੀਆ ‘ਚ ਆਪਣੀ ਗਾਇਕੀ ਦੇ ਨਾਲ ਖ਼ਾਸ ਜਗ੍ਹਾ ਬਣਾ ਲਈ ਸੀ ।

Sidhu Moosewala and Amrit Maan-min image From instagram

ਉਸ ਦੀ ਤਰੱਕੀ ਕਈਆਂ ਲੋਕਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ । ਉਹ ਅਕਸਰ ਆਪਣੇ ਗੀਤਾਂ ਦੇ ਰਾਹੀਂ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ । ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29  ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

ਵੀਡੀਓ ਦੇਖਣ ਲਈ, ਇੱਥੇ ਕਲਿਕ ਕਰੋ

You may also like