
22 ਸਾਲ ਬਾਅਦ ਸਿਲਵਰ ਸਕਰੀਨ 'ਤੇ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੀ ਜੋੜੀ ਕਲੰਕ 'ਚ ਧਮਾਲ ਮਚਾਉਣ ਜਾ ਰਹੀ ਹੈ ।ਮੁੱਦਤ ਬਾਅਦ ਇਹ ਜੋੜੀ ਕਲੰਕ ਫ਼ਿਲਮ 'ਚ ਨਜ਼ਰ ਆਏਗੀ । ਇਸ ਜੋੜੀ ਨੇ ਉੱਨੀ ਸੌ ਤਰਾਨਵੇਂ 'ਚ ਆਈ ਖਲਨਾਇਕ ਫ਼ਿਲਮ 'ਚ ਜੋ ਭੂਮਿਕਾ ਨਿਭਾਈ ਸੀ ਉਹ ਯਾਦਗਾਰ ਹੋ ਨਿੱਬੜੀ ਸੀ ।ਪਰ ਅੱਜ ਅਸੀਂ ਤੁਹਾਨੂੰ ਤਰਾਨਵੇਂ ਦੇ ਦਹਾਕੇ 'ਚ ਹਿੱਟ ਹੋਈ ਇਸ ਫ਼ਿਲਮ ਬਾਰੇ ਦੱਸਾਂਗੇ ।
ਹੋਰ ਵੇਖੋ :ਟੀ.ਵੀ. ਇੰਡਸਟਰੀ ‘ਚ ਕਮੇਡੀ ਨਾਲ ਦਿਲ ਪਰਚਾਉਣ ਵਾਲੇ ਅਲੀ ਅਸਗਰ ਸੜਕ ਹਾਦਸੇ ‘ਚ ਵਾਲ-ਵਾਲ ਬਚੇ

ਦਰਅਸਲ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਇਸ ਜੋੜੀ ਦੀਆਂ ਨਜ਼ਦੀਕੀਆਂ ਵਧ ਗਈਆਂ ਸਨ ਅਤੇ ਇਸ ਜੋੜੀ ਦੇ ਅਫੇਅਰ ਦੀ ਚਰਚਾ ਅਕਸਰ ਅਖਬਾਰਾਂ ਦੀਆਂ ਸੁਰਖ਼ੀਆਂ ਬਣਦੀ ਸੀ । ਸੰਜੇ ਦੱਤ ਸ਼ੂਟਿੰਗ ਦੇ ਦੌਰਾਨ ਹੀ ਸਭ ਦੇ ਸਾਹਮਣੇ ਅਕਸਰ ਹੀ ਮਾਧੁਰੀ ਨਾਲ ਪ੍ਰੇਮ ਦਾ ਇਜ਼ਹਾਰ ਕਰਦੇ ਰਹਿੰਦੇ ਸਨ ।
ਹੋਰ ਵੇਖੋ :ਆਪਣੇ ਖੇਤ ‘ਚ ਆਰਗੈਨਿਕ ਸਬਜ਼ੀਆਂ ਉਗਾਉਂਦੇ ਹਨ ਧਰਮਿੰਦਰ,ਕਿਸਾਨਾਂ ਲਈ ਹੈ ਇੱਕ ਵਧੀਆ ਸੁਨੇਹਾ,ਵੇਖੋ ਵੀਡੀਓ
ਦੋਨ੍ਹਾਂ ਦੀ ਨਜ਼ਦੀਕੀਆਂ ਨੂੰ ਵੇਖਦੇ ਹੋਏ ਹੀ ਸੁਭਾਸ਼ ਘਈ ਨੇ ਮਾਧੁਰੀ ਦੀਕਸ਼ਿਤ ਤੋਂ ਨੋ ਪ੍ਰੇਗਨੇਂਸੀ ਕਲਾਜ਼ ਤੱਕ ਸਾਈਨ ਕਰਵਾ ਲਿਆ ਸੀ । ਜਿਸ ਦਾ ਮਤਲਬ ਸੀ ਕਿ ਕੰਮ ਦੌਰਾਨ ਤੁਸੀਂ ਪ੍ਰੇਗਨੈਂਟ ਨਹੀਂ ਹੋ ਸਕਦੇ ।
ਹਾਲਾਂਕਿ ਉਸ ਸਮੇਂ ਇਸ ਤਰ੍ਹਾਂ ਦਾ ਕੋਈ ਚਲਨ ਨਹੀਂ ਸੀ ਪਰ ਜਿਸ ਤਰ੍ਹਾਂ ਦੋਨਾਂ ਦੀਆਂ ਨਜ਼ਦੀਕੀਆਂ ਵੱਧ ਰਹੀਆਂ ਸਨ,ਉਸ ਤੋਂ ਸੁਭਾਸ਼ ਘਈ ਏਨੇ ਜ਼ਿਆਦਾ ਖੌਫ਼ਜ਼ਦਾ ਹੋ ਗਏ ਸਨ ਕਿ ਉਨ੍ਹਾਂ ਨੂੰ ਇਹ ਕਲਾਜ਼ ਸਾਈਨ ਕਰਵਾਉਣਾ ਪਿਆ ਸੀ ।
ਸੰਜੇ ਦੱਤ ਦੀ ਪਤਨੀ ਰਿਚਾ ਸ਼ਰਮਾ ਉਸ ਸਮੇਂ ਵਿਦੇਸ਼ 'ਚ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੀ ਸੀ ।ਮਾਧੁਰੀ ਦੀਕਸ਼ਿਤ ਨੇ ਵੀ ਇਹ ਕਲਾਜ਼ ਸਾਈਨ ਤਾਂ ਕਰ ਦਿੱਤਾ ਪਰ ਸੰਜੇ ਦੱਤ ਦੇ ਨਾਲ ਆਪਣੇ ਰਿਸ਼ਤੇ ਬਾਰੇ ਕਦੇ ਵੀ ਖੁੱਲ ਕੇ ਕੁਝ ਵੀ ਨਹੀਂ ਕਿਹਾ ।
ਪਰ ਜਿਉਂ ਹੀ ਸੰਜੇ ਦੱਤ ਦਾ ਨਾਂਅ ਬੰਬਈ ਬਲਾਸਟ 'ਚ ਆਇਆ ਤਾਂ ਮਾਧੁਰੀ ਨੇ ਨਾ ਸਿਰਫ ਸੰਜੇ ਦੱਤ ਤੋਂ ਦੂਰੀ ਬਣਾ ਲਈ,ਬਲਕਿ ਉਸ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ ਸੀ ।