 Trending:
Trending:
						 
            
					ਯੁੱਧਵੀਰ ਮਾਣਕ ਨੇ ਮਰਹੂਮ ਪਿਤਾ ਕੁਲਦੀਪ ਮਾਣਕ ਤੇ ਗਾਇਕ ਜੈਜ਼ੀ ਬੀ ਦੀ ਅਣਦੇਖੀ ਤਸਵੀਰ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਨਾ ਕੁਝ ਨਵਾਂ ਸ਼ੇਅਰ ਹੁੰਦਾ ਰਹਿੰਦਾ ਹੈ। ਅਜਿਹੇ ‘ਚ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਸ਼ੇਅਰ ਹੋ ਰਹੀ ਹੈ। ਇਸ ਤਸਵੀਰ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੈਜ਼ੀ ਬੀ ਤੇ ਮਰਹੂਮ ਗਾਇਕ ਕੁਲਦੀਪ ਮਾਣਕ ਨਜ਼ਰ ਆ ਰਹੇ ਨੇ।
 Image Source: Instagram
 Image Source: Instagram
: ਪੰਜਾਬੀ ਗਾਇਕ ਨੌਬੀ ਸਿੰਘ ਪਹੁੰਚੇ ਕੋਰੋਨਾ ਮਰੀਜ਼ਾਂ ਦੇ ਵਿਚਕਾਰ, ਮਰੀਜ਼ਾਂ ਦੀ ਹੌਸਲਾ ਅਫਜ਼ਾਈ ਲਈ ਗਾਏ ਪੰਜਾਬੀ ਗੀਤ
 Image Source: Instagram
 Image Source: Instagram
ਇਹ ਅਣਦੇਖੀ ਤਸਵੀਰ ਗਾਇਕ ਯੁੱਧਵੀਰ ਮਾਣਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਸਦਾ ਬਹਾਰ ਕਿੰਗ ਡੈਡ ??@jazzy ਭਾਜੀ ਕਿੰਗ ਹਮੇਸ਼ਾ ??❤️’ । ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ।
 Image Source: Instagram
 Image Source: Instagram
ਦੱਸ ਦਈਏ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਪੁਰਾਣੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ । ਉਹ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਨੇ।
 
					 
					 
					 
					