ਯੁਵਰਾਜ ਸਿੰਘ ਨੇ ਬੇਟੇ ਦੇ ਨਾਲ ਇੰਝ ਕੀਤੀ ਮਸਤੀ, ਕਿਊਟ ਪੁੱਤਰ ਨੂੰ ਬਣਾਇਆ ਸੁਪਰ ਮੈਨ

written by Shaminder | November 16, 2022 12:57pm

ਯੁਵਰਾਜ ਸਿੰਘ (Yuvraj Singh) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਕਿਊਟ ਜਿਹੇ ਬੇਟੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਸਿੰਘ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਹੈ ਅਤੇ ਉਹ ਉਸ ਨੂੰ ਬਾਹਵਾਂ ‘ਚ ਫੜ ਕੇ ਹਵਾ ‘ਚ ਇਸ ਤਰ੍ਹਾਂ ਉਛਾਲ ਰਹੇ ਹਨ ਕਿ ਜਿਵੇਂ ਸੁਪਰ ਮੈਨ ਉੱਡ ਰਿਹਾ ਹੋਵੇ ।

Yuvraj Singh Image Source : Google

ਹੋਰ ਪੜ੍ਹੋ : ਹਨੀ ਸਿੰਘ ਨੂੰ ਜਦੋਂ ਪਹਿਲੀ ਵਾਰ ਮਿਲਿਆ ਸੀ ਅਵਾਰਡ, ਪੁਰਾਣਾ ਵੀਡੀਓ ਕੀਤਾ ਸਾਂਝਾ

ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੇ ਘਰ ਬੇਟੇ ਨੇ ਜਨਮ ਲਿਆ ਹੈ ।

ਹੋਰ ਪੜ੍ਹੋ : ਹਰਭਜਨ ਮਾਨ ਨੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੀ ਕੀਤੀ ਤਾਰੀਫ਼, ਕਿਹਾ ‘24 ਸਾਲਾਂ ਤੋਂ ਮਾਨ ਸਾਹਿਬ ਦੀ ਕਲਮ ਚੋਂ ਨਿਕਲੇ ਗੀਤ ਗਾ ਰਿਹਾ ਹਾਂ’

ਜਿਸ ਦੀਆਂ ਤਸਵੀਰਾਂ ਜੋੜੀ ਦੇ ਵੱਲੋਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹੇਜ਼ਲ ਕੀਚ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।ਕੁਝ ਸਾਲ ਪਹਿਲਾਂ ਇਸ ਜੋੜੀ ਨੇ ਲਵ ਮੈਰਿਜ ਕਰਵਾਈ ਸੀ ।ਦੋਵਾਂ ਦਾ ਵਿਆਹ ਪੰਜਾਬ ਦੇ ਫਤਿਹਗੜ੍ਹ ਸਾਹਿਬ ‘ਚ ਹੋਇਆ ਸੀ ।

Hazel Keech son Image Source : Instagram

ਪਰ ਯੁਵਰਾਜ ਸਿੰਘ ਦੇ ਪਿਤਾ ਨੇ ਇਸ ਵਿਆਹ ਤੋਂ ਦੂਰੀ ਬਣਾਈ ਰੱਖੀ ਸੀ । ਹੇਜ਼ਲ ਕੀਚ ਦਾ ਸਬੰਧ ਵਿਦੇਸ਼ ਦੇ ਨਾਲ ਹੈ। ਯੁਵਰਾਜ ਸਿੰਘ ਇੱਕ ਬਿਹਤਰੀਨ ਕ੍ਰਿਕੇਟਰ ਹਨ । ਉਹ ਕੁਝ ਸਮਾਂ ਪਹਿਲਾਂ ਕੈਂਸਰ ਦੇ ਨਾਲ ਵੀ ਜੂਝਦੇ ਰਹੇ ਹਨ । ਪਰ ਮਜ਼ਬੂਤੀ ਦੇ ਨਾਲ ਉਨ੍ਹਾਂ ਨੇ ਇਸ ਬੀਮਾਰੀ ਨੂੰ ਹਰਾਇਆ ਹੈ ।

 

View this post on Instagram

 

A post shared by Voompla (@voompla)

You may also like