
ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼੍ਰੀ (Dhanashree Verma)ਨੇ ਵੀ ਬੀਤੇ ਦਿਨ ਕਰਵਾ ਚੌਥ (Karva Chauth 2022) ਦਾ ਵਰਤ ਰੱਖਿਆ । ਪਰ ਯੁਜ਼ਵੇਂਦਰ ਚਾਹਲ ਇਨ੍ਹੀਂ ਦਿਨੀਂ ਟੀ-20 ਵਰਲਡ ਤੋਂ ਪਹਿਲਾਂ ਆਸਟ੍ਰੇਲੀਆ ‘ਚ ਹਨ । ਜਿਸ ਕਾਰਨ ਧਨਾਸ਼੍ਰੀ ਵਰਮਾ ਨੇ ਵੀਡੀਓ ਕਾਲ ਕਰਕੇ ਯੁਜ਼ਵੇਂਦਰ ਚਾਹਲ ਦਾ ਮੂੰਹ ਵੇਖਿਆ ਅਤੇ ਆਪਣਾ ਵਰਤ ਖੋਲ੍ਹਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਕਰਵਾ ਚੌਥ ਤੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਜੋੜੀ ਨੂੰ ਕੀਤਾ ਜਾ ਰਿਹਾ ਪਸੰਦ
ਇਸ ਵੀਡੀਓ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਧਨਾਸ਼੍ਰੀ ਵਰਮਾ ਨੇ ਇਸ ਮੌਕੇ ‘ਤੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ । ਧਨਾਸ਼੍ਰੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਭਾਰਤ ਆਸਟ੍ਰੇਲੀਆ ਵਾਲਾ ਕਰਵਾ ਚੌਥ’ ।

ਹੋਰ ਪੜ੍ਹੋ : ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਇੱਕਠੇ ਹੋਟਲ ਦੇ ਬਾਹਰ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਧਨਾਸ਼੍ਰੀ ਵਰਮਾ ਪੇਸ਼ੇ ਤੋਂ ਇੱਕ ਡਾਕਟਰ ਹੈ ਅਤੇ ਇਸ ਤੋਂ ਇਲਾਵਾ ਉਹ ਇੱਕ ਵਧੀਆ ਡਾਂਸਰ ਵੀ ਹੈ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ । ਜੱਸੀ ਗਿੱਲ ਦੇ ਨਾਲ ਉਹ ਇੱਕ ਗੀਤ ‘ਚ ਵੀ ਨਜ਼ਰ ਆ ਚੁੱਕੀ ਹੈ ।

ਯੁਜ਼ਵੇਂਦਰ ਚਾਹਲ ਅਤੇ ਧਨਾਸ਼੍ਰੀ ਨੇ ਲੰਮੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ । ਲਾਕਡਾਊਨ ਦੇ ਕਾਰਨ ਇਸ ਵਿਆਹ ‘ਚ ਕੁਝ ਕੁ ਲੋਕ ਹੀ ਸ਼ਾਮਿਲ ਹੋਏ ਸਨ ।
View this post on Instagram