ਐਕਟਰ ਰਣਵੀਰ ਸਿੰਘ ਦੀ ਨਵੀਂ ਲੁੱਕ ਨੇ ਸਭ ਨੂੰ ਕੀਤਾ ਹੈਰਾਨ, ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਲੰਬੇ ਵਾਲਾਂ ਨਾਲ ਆਏ ਨਜ਼ਰ

written by Lajwinder kaur | June 30, 2021

ਅਦਾਕਾਰ ਰਣਵੀਰ ਸਿੰਘ ਆਪਣੇ ਲਾਈਫ ਸਟਾਈਲ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਕਈ ਵਾਰ ਉਹ ਆਪਣੇ ਸਟਾਈਲ ਤੇ ਆਪਣੇ ਕੱਪੜਿਆਂ ਕਰਕੇ ਟਰੋਲ ਵੀ ਹੁੰਦੇ ਹਨ। ਇੱਕ ਵਾਰ ਉਹ ਫਿਰ ਤੋਂ ਚਰਚਾ ਚ ਆ ਗਏ ਨੇ । ਉਨ੍ਹਾਂ ਨੇ ਆਪਣੀ ਨਵੀਂ ਲੁੱਕ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ।

bollywood actor ranveer singh shared his new look image source- instagram

ਹੋਰ ਪੜ੍ਹੋ : ਨੀਤੂ ਸਿੰਘ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਖੀਰਲੇ ਟ੍ਰਿਪ ਦਾ ਵੀਡੀਓ, ਦਰਸ਼ਕ ਵੀ ਹੋਏ ਭਾਵੁਕ, ਦੇਖੋ ਵੀਡੀਓ

ਹੋਰ ਪੜ੍ਹੋ : ਪੰਜਾਬੀ ਗਾਇਕ ਕਰਣ ਰੰਧਾਵਾ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ “RAMBO”, ਹਰਫ ਚੀਮਾ ਨੇ ਵੀ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ

bollywood actor ranveer singh image source- instagram

ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤੋਂ ਬਾਅਦ ਇੱਕ ਕਰਕੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ‘ਚ ਉਹ ਲੰਬੇ ਵਾਲਾਂ ਤੇ ਹੈਂਡਬੈੱਗ ਦੇ ਨਾਲ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਸਕਾਈਬਲਿਊ ਰੰਗ ਦਾ ਸਟਾਈਲਿਸ਼ ਟਰੈਕ ਸੂਟ ਪਾਇਆ ਹੋਇਆ ਹੈ। ਆਲਿਆ ਭੱਟ, ਹਿਮੇਸ਼ ਰੇਸ਼ਮੀਆ, ਅਰਜੁਨ ਕਪੂਰ ਵਰਗੇ ਕਈ ਹੋਰ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਹੀ ਸਮੇਂ ‘ਚ ਇਹ ਤਸਵੀਰਾਂ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।  ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ।

inside image of ranveer singh new look image source- instagram

ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ’83’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ । ਇਸ ਫ਼ਿਲਮ ‘ਚ ਦੀਪਿਕਾ ਪਾਦੁਕੋਣ ਵੀ ਨਜ਼ਰ ਆਵੇਗੀ, ਉਹ ਕਪਿਲ ਦੇਵ ਦੀ ਪਤਨੀ ਦਾ ਰੋਲ ਨਿਭਾਉਂਦੀ ਹੋਈ ਨਜ਼ਰ ਆਵੇਗੀ।

 

0 Comments
0

You may also like