ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ, 24 ਜਨਵਰੀ ਨੂੰ ਨਤਾਸ਼ਾ ਦਲਾਲ ਨਾਲ ਲੈਣਗੇ ਫੇਰੇ

written by Shaminder | January 23, 2021

ਅਦਾਕਾਰ ਵਰੁਣ ਧਵਨ ਕੱਲ੍ਹ ਆਪਣੀ ਗਰਲ ਫ੍ਰੈਂਡ ਨਤਾਸ਼ਾ ਦਲਾਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਅਲੀਬਾਗ ‘ਚ ਰਿਜ਼ਾਰਟ ਦ ਮੈਂਸ਼ਨ ਹਾਊਸ ‘ਚ ਦੋਵਾਂ ਦਾ ਵਿਆਹ ਹੋਵੇਗਾ । ਇਸ ਦੇ ਲਈ ਇਸ ਰਿਜ਼ਾਰਟ ਨੂੰ ਦੁਲਹਨ ਦੇ ਵਾਂਗ ਸਜਾਇਆ ਗਿਆ ਹੈ ।

varun dhawan

ਦੱਸਿਆ ਜਾ ਰਿਹਾ ਹੈ ਕਿ ਵਰੁਣ ਅਤੇ ਨਤਾਸ਼ਾ ਦਾ ਵਿਆਹ ਕਾਫੀ ਪਰਸਨਲ ਹੈ ਜਿਸ ‘ਚ ਪਰਿਵਾਰ ਦੇ ਮੈਂਬਰ ਅਤੇ ਕੁਝ ਦੋਸਤ ਹੀ ਸ਼ਾਮਿਲ ਹੋਣਗੇ ।ਇਸ ਦੇ ਨਾਲ ਹੀ ਵਿਆਹ ‘ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਈ-ਇਨਵੀਟੇਸ਼ਨ ਹੀ ਭੇਜੇ ਗਏ ਹਨ ਅਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇਹ ਸੱਦਾ ਭੇਜਿਆ ਗਿਆ ਹੈ ਤਾਂ ਕਿ ਵਿਆਹ ਨੂੰ ਪੂਰੀ ਤਰ੍ਹਾਂ ਸੀਕਰੇਟ ਰੱਖਿਆ ਜਾ ਸਕੇ ।

ਹੋਰ ਪੜ੍ਹੋ : ਸਲਮਾਨ ਖ਼ਾਨ ਦਾ ਆਪਣੀ ਭਾਣਜੀ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ, ਸਿੱਖ ਲੁੱਕ ‘ਚ ਆਏ ਨਜ਼ਰ

varun

ਵਰੁਣ ਅਤੇ ਨਤਾਸ਼ਾ ਦੇ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਦੋਵੇਂ ਸਕੂਲ ਦੇ ਦਿਨਾਂ ਤੋਂ ਦੋਸਤ ਹਨ ਅਤੇ ਦੋਨਾਂ ਨੂੰ ਸਕੂਲ ਤੋਂ ਬਾਅਦ ਇੱਕ ਮਿਊਜ਼ਿਕ ਕੰਸਰਟ ‘ਚ ਪਿਆਰ ਹੋਇਆ ਸੀ ।

varun

ਇਸ ਤੋਂ ਬਾਅਦ ਕਈ ਸਾਲਾਂ ਬਾਅਦ ਦੋਨਾਂ ਦੀ ਮੁਲਾਕਾਤ ਹੋਈ ਸੀ । ਇਸ ਤੋਂ ਬਾਅਦ ਦੋਨਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਇਹ ਮੁਲਾਕਾਤਾਂ ਪਿਆਰ ‘ਚ ਤਬਦੀਲ ਹੋ ਗਈਆਂ ।

 

View this post on Instagram

 

A post shared by Viral Bhayani (@viralbhayani)

0 Comments
0

You may also like