ਅਦਾਕਾਰਾ ਫਰੀਡਾ ਪਿੰਟੋ ਬਣਨ ਜਾ ਰਹੀ ਮਾਂ, ਤਸਵੀਰ ਸਾਂਝੀ ਕਰਕੇ ਦੱਸੀ ਗੁੱਡ ਨਿਊਜ਼

written by Shaminder | June 30, 2021

ਫ਼ਿਲਮ ਸਲੱਮਡੌਗ ਮਿਲੇਨੀਅਰ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਫਰੀਡਾ ਪਿੰਟੋ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ । ਅਦਾਕਾਰਾ ਫਰੀਡਾ ਪਿੰਟੋ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਬੇਬੀ ਬੰਪ ਦੇ ਨਾਲ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਫਰੀਡਾ ਨੇ ਆਪਣੇ ਮੰਗੇਤਰ ਦੇ ਨਾਲ ਇਸ ਗੁੱਡ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।

freidapinto Image From Instagram

ਹੋਰ ਪੜ੍ਹੋ : ਅਦਾਕਾਰ ਨਸੀਰੂਦੀਨ ਸ਼ਾਹ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਿਲ 

freidapinto Image From Instagram

ਫਰੀਡਾ ਪਿੰਟੋ ਸਲੱਮਡੌਗ ਮਿਲੇਨੀਅਰ ਦੇ ਨਾਲ ਚਰਚਾ ‘ਚ ਆਈ ਸੀ । ਇਸ ਫ਼ਿਲਮ ਨੇ ਆਸਕਰ ਅਵਾਰਡ ਤੋਂ ਇਲਾਵਾ ਕਈ ਨੈਸ਼ਨਲ ਅਵਾਰਡ ਵੀ ਜਿੱਤੇ ਸਨ ।ਫਰੀਡਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਚ ਉਸ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ ।

freidapinto Image From Instagram

ਇੱਕ ਤਸਵੀਰ ‘ਚ ਦੋਵੇਂ ਅੱਖਾਂ ‘ਚ ਅੱਖਾਂ ਪਾਈ ਦਿਖਾਈ ਦੇ ਰਹੇ ਹਨ । ਜਦੋਂਕਿ ਦੂਜੀ ਤਸਵੀਰ ‘ਚ ਦੋਵੇਂ ਕੈਮਰੇ ਸਾਹਮਣੇ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ । ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਫਰੀਡਾ ਨੇ ਲਿਖਿਆ ਕਿ ‘ਬੇਬੀ ਟ੍ਰੌਨ ਆਉਣ ਵਾਲਾ ਹੈ’। ਅਦਾਕਾਰਾ ਨਰਗਿਸ ਫਾਖਰੀ ਸਣੇ ਕਈ ਕਲਾਕਾਰਾਂ ਨੇ ਇਸ ਜੋੜੀ ਨੂੰ ਵਧਾਈ ਦਿੱਤੀ ਹੈ ।

 

View this post on Instagram

 

A post shared by Freida Pinto (@freidapinto)

0 Comments
0

You may also like