ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੇ ਜੁੜਵਾ ਬੱਚਿਆਂ ਦੇ ਰੱਖੇ ਇਹ ਨਾਂਅ …!

Written by  Rupinder Kaler   |  November 18th 2021 04:37 PM  |  Updated: November 18th 2021 04:37 PM

ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੇ ਜੁੜਵਾ ਬੱਚਿਆਂ ਦੇ ਰੱਖੇ ਇਹ ਨਾਂਅ …!

ਅਦਾਕਾਰਾ ਪ੍ਰੀਤੀ ਜਿੰਟਾ (Preity Zinta) ਦੇ ਘਰ ਗੁੱਡ ਨਿਊਜ਼ ਆਈ ਹੈ । ਪ੍ਰੀਤੀ ਜ਼ਿੰਟਾ ਦੋ ਜੁੜਵਾ ਬੱਚਿਆਂ ਦੀ ਮਾਂ ਬਣ ਗਈ ਹੈ। ਜਿਸ ਦੀ ਜਾਣਕਾਰੀ ਪ੍ਰੀਤੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ । ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਇਸ ਪੋਸਟ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪਤੀ ਨਾਲ ਆਪਣੀ ਫੋਟੋ ਦੇ ਨਾਲ ਸਪੈਸ਼ਲ ਨੋਟ ਸ਼ੇਅਰ ਕਰ ਕੇ ਇਹ ਗੁੱਡ ਨਿਊਜ਼ ਦਿੱਤੀ ਹੈ।

Image Source: Instagram

ਹੋਰ ਪੜ੍ਹੋ :

ਹੇਮਾ ਮਾਲਿਨੀ ਨੇ ਇਸ ਤਰ੍ਹਾਂ ਖਰਾਬ ਕੀਤੀ ਸੀ ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਸੁਹਾਗ ਰਾਤ

Preity_Zinta Image Source: Instagram

ਪ੍ਰੀਤੀ (Preity Zinta)  ਨੇ ਆਪਣੀ ਪੋਸਟ ਵਿਚ ਲਿਖਿਆ - ਮੈਂ ਅੱਜ ਸਾਰਿਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕਰਨਾ ਚਾਹੁੰਦੀ ਹਾਂ। ਮੈਂ ਤੇ ਜੀਨ ਬਹੁਤ ਜ਼ਿਆਦਾ ਖੁਸ਼ ਹਾਂ। ਪ੍ਰੀਤੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਸ ਦੇ ਦੋ ਬੱਚੇ ਹਨ ਜਿਨ੍ਹਾਂ ਦਾ ਨਾਂ ਉਸ ਨੇ ਜੈ ਜ਼ਿੰਟਾ ਗੁਡਨਫ ਤੇ ਜੀਆ ਜ਼ਿੰਟਾ ਗੁਡਨਫ (Jai Zinta Goodenough , Gia Zinta Goodenough)  ਰੱਖਿਆ ਹੈ।

 

View this post on Instagram

 

A post shared by Preity G Zinta (@realpz)

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੀਤੀ ਜਿੰਟਾ (Preity Zinta)  ਆਪਣੀ ਹਰ ਛੋਟੀ ਵੱਡੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ । ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਫਾਰਮ ਹਾਊਸ ਦੀ ਵੀਡੀਓ ਸਾਂਝੀ ਕੀਤੀ ਸੀ, ਤੇ ਹੁਣ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸਾਂਝੀ ਕੀਤੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network