ਅਦਾਕਾਰਾ ਸਮੀਰਾ ਰੈੱਡੀ ਨੇ ਪ੍ਰੈਗਨੇਂਸੀ ਦੇ ਦੌਰਾਨ ਕਰਵਾਇਆ ਸੀ ਸਵਿਮਿੰਗ ਪੂਲ ‘ਚ ਫੋਟੋਸ਼ੂਟ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

Written by  Shaminder   |  August 26th 2022 01:00 PM  |  Updated: August 26th 2022 01:00 PM

ਅਦਾਕਾਰਾ ਸਮੀਰਾ ਰੈੱਡੀ ਨੇ ਪ੍ਰੈਗਨੇਂਸੀ ਦੇ ਦੌਰਾਨ ਕਰਵਾਇਆ ਸੀ ਸਵਿਮਿੰਗ ਪੂਲ ‘ਚ ਫੋਟੋਸ਼ੂਟ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

ਅਦਾਕਾਰਾ ਸਮੀਰਾ ਰੈੱਡੀ (Sameera Reddy) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਬੱਚਿਆਂ ਦੇ ਨਾਲ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਪ੍ਰੈਗਨੇਂਸੀ ਦੇ ਦੌਰਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਬਹੁਤ ਹੀ ਖੂਬਸੂਰਤ ਮੈਸੇਜ ਵੀ ਲਿਖਿਆ ਹੈ ।

Sameera Reddy, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ ਦੇ ਗੀਤ ‘ਜਾਂਦੀ ਵਾਰੀ’ ਨੂੰ ਲੈ ਕੇ ਵਿਵਾਦ, ਬੰਟੀ ਬੈਂਸ ਨੇ ਗੀਤ ਰਿਲੀਜ਼ ਨਾ ਕਰਨ ਦੀ ਕੀਤੀ ਅਪੀਲ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਭ ਤੋਂ ਖੂਬਸੂਰਤ ਜੋ ਮੈਂ ਆਪਣੇ ਆਪ ਨੂੰ ਮਹਿਸੂਸ ਕੀਤਾ ਹੈ । ਮਦਰਹੁੱਡ ਦੇ ਇਸ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਕੀਮਤੀ ਯਾਦਾਂ ਦਿੱਤੀਆਂ ਹਨ।

Sameera Reddy ,, image From instagram

ਹੋਰ ਪੜ੍ਹੋ :  ਰਣਜੀਤ ਬਾਵਾ ਨੂੰ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਤੋਂ ਮਿਲਿਆ ਪਿਆਰਾ ਜਿਹਾ ਤੋਹਫਾ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕੀਤਾ ਸ਼ੁਕਰੀਆ ਅਦਾ

ਮਾਵਾਂ ਸ਼ਰਮਿੰਦਾ ਨਾ ਹੋਣ, ਆਪਣੇ ਸਰੀਰ ਦਾ ਆਨੰਦ ਮਾਣੋ ਅਤੇ ਆਪਣੇ ਆਪ ਨੂੰ ਮਨਾਓ’। ਅਦਾਕਾਰਾ ਸਮੀਰ ਰੈੱਡੀ ਅਕਸਰ ਆਪਣੀ ਬੇਬਾਕ ਰਾਏ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਆਪਣੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਵੀਡੀਓ ਸਾਂਝੀ ਕੀਤੀ ਸੀ ।

Sameera Reddy image From instagram

ਜਿਸ ‘ਚ ਉਸ ਨੇ ਆਪਣੇ ਚਿੱਟੇ ਵਾਲਾਂ ਨੂੰ ਲੈ ਕੇ ਗੱਲਬਾਤ ਕੀਤੀ ਸੀ । ਇਸ ਤੋਂ ਇਲਾਵਾ ਉਸ ਨੇ ਆਪਣੇ ਵਧੇ ਹੋਏ ਵਜ਼ਨ ਨੂੰ ਲੈ ਕੇ ਆਪਣੇ ਫੈਨਸ ਨੂੰ ਦੱਸਿਆ ਸੀ ਕਿ ਉਸ ਨੇ ਆਪਣੇ ਵਜ਼ਨ ਨੂੰ ਕਿਵੇਂ ਘਟਾਇਆ । ਸਮੀਰਾ ਰੈੱਡੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Sameera Reddy (@reddysameera)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network