ਵਿਦੇਸ਼ 'ਚ ਇਹ ਕੰਮ ਕਰਦੇ ਹੋਏ ਸਿਮੀ ਚਾਹਲ ਦੇ ਰੌਂਗਟੇ ਹੋਏ ਖੜੇ, ਵੀਡੀਓ ਕੀਤਾ ਸਾਂਝਾ

written by Shaminder | November 21, 2019

ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇੱਕ ਵੀਡੀਓ 'ਚ ਉਹ ਜੰਪ ਕਰਨ ਲਈ ਤਿਆਰ ਹੁੰਦੇ ਨਜ਼ਰ ਆ ਰਹੇ ਹਨ । ਵਿਦੇਸ਼ 'ਚ ਸਿਮੀ ਚਾਹਲ ਪਹਾੜੀ ਇਲਾਕਿਆਂ 'ਚ ਖੂਬ ਇਨਜੁਆਏ ਕਰ ਰਹੇ ਹਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਬਜਿੰਗ ਜੰਪ ਦਾ ਵੀ ਖੂਬ ਅਨੰਦ ਮਾਣਿਆ । ਹੋਰ ਵੇਖੋ :ਫ਼ਿਲਮਾਂ ‘ਚ ਬਿਹਤਰੀਨ ਕਿਰਦਾਰਾਂ ਲਈ ਜਾਣੀ ਜਾਂਦੀ ਸਿਮੀ ਚਾਹਲ ਇਸ ਸਖ਼ਸ਼ ਤੋਂ ਸਿੱਖਦੀ ਹੈ ਸਾਰੀਆਂ ਚੰਗੀਆਂ ਗੱਲਾਂ https://www.instagram.com/p/B5F7cvTghAj/ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ "ਮੈਂ ਸੋਸ਼ਲ ਮੀਡੀਆ 'ਤੇ ਦਿਖਾਵਾ ਨਹੀਂ ਕਰਦੀ ।ਮੈਂ ਇਸ ਵਾਰ ਬਿਲਕੁਲ ਈਮਾਨਦਾਰੀ ਨਾਲ ਦੱਸਾਂਗੀ ਕਿ ਇਹ ਪੂਰੇ ਤੌਰ ਮਨੋਰੰਜਨ ਦਾ ਹੋਰ ਹੀ ਪੱਧਰ ਸੀ ਜੋ ਕਿ ਬੇਹੱਦ ਰੋਚਕ ਸੀ । https://www.instagram.com/p/B5F1WZkACsr/ ਪਰ ਇਸ ਦੇ ਨਾਲ ਹੀ ਇਹ ਮੇਰੇ ਫੇਫੜਿਆਂ ਨੂੰ ਚੀਰਦਾ ਹੋਇਆ ਜਾ ਰਿਹਾ ਸੀ ।ਹਵਾ 'ਚ ਜਾਂਦੇ ਹੋਏ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੈਂ ਮਰਨ ਜਾ ਰਹੀ ਸੀ। https://www.instagram.com/p/B5DVhdYgBc6/ ਪਰ ਮੇਰਾ ਭਰਾ ਅਤੇ ਉੱਥੇ ਮੌਜੂਦ ਸਾਰੇ ਜਣੇ ਮੇਰੇ ਵੱਲ ਵੇਖ ਕੇ ਹੱਸ ਰਹੇ ਸਨ"।ਸਿਮੀ ਚਾਹਲ ਪਾਲੀਵੁੱਡ 'ਚ ਸਰਗਰਮ ਹਨ ਅਤੇ ਹੁਣ ਉਹ 'ਚੱਲ ਮੇਰਾ ਪੁੱਤ-੨' 'ਚ ਕੰਮ ਕਰ ਰਹੇ ਹਨ ਜਿਸ ਦੀ ਸ਼ੂਟਿੰਗ ਪਿਛਲੇ ਦਿਨੀਂ ਸ਼ੁਰੂ ਹੋ ਚੁੱਕੀ ਹੈ ।

0 Comments
0

You may also like