Gurdas Maan and Diljit Dosanjh: ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਮੁੜ ਇਕੱਠੇ ਕਰਨਗੇ ਕੰਮ, ਫੈਨਜ਼ ਲਈ ਲੈ ਕੇ ਆ ਰਹੇ ਨੇ ਨਵਾਂ ਗੀਤ

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਉਹ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਬੈਠੇ ਸਰੋਤਿਆਂ 'ਤੇ ਵੀ ਚਲਦਾ ਹੈ।

By  Pushp Raj March 16th 2023 12:06 PM -- Updated: March 16th 2023 12:19 PM

Gurdas Maan and Diljit Dosanjh new song: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਤੇ  ਦਿਲਜੀਤ ਦੋਸਾਂਝ ਮੁੜ ਇੱਕ ਵਾਰ ਫਿਰ ਤੋਂ ਇੱਕਠੇ ਕੰਮ ਕਰਨ ਵਾਲੇ ਹਨ, ਜੀ ਹਾਂ ਦੋਵੇਂ ਮਸ਼ਹੂਰ ਗਾਇਕ ਜਲਦ ਹੀ ਆਪਣੇ ਫੈਨਜ਼ ਲਈ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ। 


ਪੰਜਾਬੀ ਗਾਇਕ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਉਹ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਬੈਠੇ ਸਰੋਤਿਆਂ 'ਤੇ ਵੀ ਚਲਦਾ ਹੈ।

ਦੱਸ ਦੇਈਏ ਕਿ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਲੰਬੇ ਸਮੇਂ ਬਾਅਦ ਇਕੱਠੇ ਕੰਮ ਕਰਦੇ ਹੋਏ ਦਿਖਾਈ ਦੇਣਗੇ। ਇੱਕ ਵਾਰ ਫਿਰ ਇਹ ਗਾਇਕ ਜੋੜੀ ਆਪਣੇ ਨਵੇਂ ਗੀਤ ਰਾਹੀ ਫੈਨਜ਼ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੱਸ ਦੇਈਏ ਕਿ ਇਹ ਗੁਰਦਾਸ ਮਾਨ ਦੇ ਇੱਕ ਫੈਨ ਪੇਜ ਵੱਲੋਂ ਸਾਂਝੀ ਕੀਤੀ ਗਈ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਖੁਸ਼ੀ ਨਾਲ ਉਤਸ਼ਾਹਿਤ ਹੋ ਗਏ ਹਨ। ਦੋਵਾਂ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਕਿਸੇ ਗੀਤ ਵਿੱਚ ਦੇਖਣਾ ਬਹੁਤ ਵੱਡੀ ਗੱਲ ਹੈ। 


ਇੱਕ ਪ੍ਰਸ਼ੰਸ਼ਕ ਨੇ ਆਪਣੀ ਖੁਸ਼ੀ ਜਤਾਉਂਦੇ ਹੋਏ ਲਿਖਿਆ, ਕੀ ਬਣੂ ਦੁਨੀਆ ਦਾ ਮਾਸਟਰਪੀਸ ਸੀ। ਦਰਸ਼ਕਾਂ ਦੇ ਕਮੈਂਟਸ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਹੋਰ ਪੜ੍ਹੋ: Divya Khosla Kumar injured: ਅਦਾਕਾਰਾ ਦਿਵਿਆ ਖੋਸਲਾ ਸ਼ੂਟਿੰਗ ਦੇ ਦੌਰਾਨ ਹੋਈ ਜ਼ਖਮੀ, ਫੋਟੋ ਸ਼ੇਅਰ ਕਰ ਦਿੱਤਾ ਹੈਲਥ ਅਪਡੇਟ

ਦੱਸਣਯੋਗ ਹੈ ਕਿ ਕਿ 7 ਸਾਲ ਪਹਿਲਾਂ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਵੱਲੋਂ ਗੀਤ 'ਕੀ ਬਣੂ ਦੁਨੀਆ ਦਾ' ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਕੋਕ ਸਟੂਡੀਓ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਮੁੜ ਫਿਰ ਤੋਂ ਕਈ ਸਾਲਾਂ ਬਾਅਦ ਇਸ ਜੋੜੀ ਨੂੰ ਇਕੱਠੇ ਦੇਖਣ ਤੇ ਸੁਨਣ ਲਈ ਫੈਨਜ਼ ਬੇਹੱਦ ਉਤਸ਼ਾਹਿਤ ਹਨ। 


Related Post