ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਪਤਲੋ’ ਰਿਲੀਜ਼, ਸੋਸ਼ਲ ਮੀਡੀਆ ‘ਤੇ ਲੋਕ ਇਸ ਤਰ੍ਹਾਂ ਦੇ ਰਹੇ ਰਿਐਕਸ਼ਨ

ਜੈਸਮੀਨ ਸੈਂਡਲਾਸ ਆਪਣੇ ਨਵੇਂ ਗੀਤ ‘ਪਤਲੋ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋ ਚੁੱਕੀ ਹੈ ।ਗੀਤ ਦੇ ਬੋਲ ਰਣਬੀਰ ਗਰੇਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਸੇਜੀ ਢਿੱਲੋਂ ਨੇ । ਗੀਤ ਦਾ ਵੀਡੀਓ ਸੁਮੀਤ ਧੀਮਾਨ ਨੇ ਤਿਆਰ ਕੀਤਾ ਹੈ ।

By  Shaminder May 22nd 2023 12:12 PM

ਜੈਸਮੀਨ ਸੈਂਡਲਾਸ (Jasmine Sandlas) ਆਪਣੇ ਨਵੇਂ ਗੀਤ ‘ਪਤਲੋ’ (Patlo) ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋ ਚੁੱਕੀ ਹੈ ।ਗੀਤ ਦੇ ਬੋਲ ਰਣਬੀਰ ਗਰੇਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਸੇਜੀ ਢਿੱਲੋਂ ਨੇ । ਗੀਤ ਦਾ ਵੀਡੀਓ ਸੁਮੀਤ ਧੀਮਾਨ ਨੇ ਤਿਆਰ ਕੀਤਾ ਹੈ ।ਜੈਸਮੀਨ ਦੇ ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੱਖੋ ਵੱਖ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਹਨ । ਕੁਝ ਲੋਕਾਂ ਨੇ ਜੈਸਮੀਨ ਸੈਂਡਲਾਸ ਦੇ ਐਨਰਜੀ ਲੈਵਲ ਦੀ ਸ਼ਲਾਘਾ ਕੀਤੀ ਹੈ ।


ਹੋਰ ਪੜ੍ਹੋ : ਅਦਾਕਾਰਾ ਵਾਮਿਕਾ ਗੱਬੀ ਨੇ ਆਪਣੀ ਮੰਮੀ ਅਤੇ ਨਾਨੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

View this post on Instagram

A post shared by Jasmine Sandlas (@jasminesandlas)


ਪਰ ਕੁਝ ਦਾ ਕਹਿਣਾ ਹੈ ਕਿ ਲੁੱਕ ਤੋਂ ਇਲਾਵਾ ਇਸ ਗੀਤ ‘ਚ ਕੁਝ ਵੀ ਵਧੀਆ ਨਹੀਂ ।ਜਦੋਂਕਿ ਇੱਕ ਹੋਰ ਪ੍ਰਸ਼ੰਸਕ ਨੇ ਰਿਐਕਸ਼ਨ ਦਿੱਤਾ ‘ਹੁਣ ਬਣੀ ਗੱਲ ਤਾਂ’। ਇਸ ਤੋਂ ਇਲਾਵਾ ਹੋਰ ਵੀ ਕਈਆਂ ਨੇ ਰਿਐਕਸ਼ਨ ਦਿੱਤੇ ਹਨ। 



 ਇਸ ਤੋਂ ਪਹਿਲਾਂ ‘ਜ਼ਹਿਰੀ ਵੇ’ ਅਤੇ ‘ਇੱਤਰ’ ਨੂੰ ਮਿਲਿਆ ਭਰਵਾਂ ਪਿਆਰ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਸੈਂਡਲਾਸ ਦੇ ਗੀਤਾਂ ਨੂੰ ਕਾਫੀ ਪਿਆਰ ਮਿਲਿਆ ‘ਜ਼ਹਿਰੀ ਵੇ’ , ‘ਇੱਤਰ ਵੇ’ ਸਣੇ ਕਈ ਗੀਤ ਰਿਲੀਜ਼ ਹੋਏ ਹਨ । ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ‘ਜੀਅ ਜਿਹਾ ਕਰਦਾ’ ਗੀਤ ‘ਚ ਗਾਇਕਾ ਨੂੰ ਉਸ ਦੀ ਰਿਵੀਲਿੰਗ ਡਰੈੱਸ ਦੇ ਕਾਰਨ ਲੋਕਾਂ ਨੇ ਕਾਫੀ ਟਰੋਲ ਕੀਤਾ ਸੀ ।


ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਜੈਸਮੀਨ ਅਕਸਰ ਚਰਚਾ ‘ਚ ਰਹਿੰਦੀ ਹੈ ।ਪਿਛਲੇ ਕੁਝ ਸਾਲਾਂ ਦੌਰਾਨ ਉਹ ਗੈਰੀ ਸੰਧੂ ਦੇ ਨਾਲ ਆਪਣੀ ਦੋਸਤੀ ਨੂੰ ਵੀ ਲੈ ਕੇ ਚਰਚਾ ‘ਚ ਰਹੀ ਹੈ । ਪਰ ਹੁਣ ਦੋਨਾਂ ਦੀਆਂ ਰਾਹਾਂ ਵੱਖ ਹੋ ਚੁੱਕੀਆਂ ਹਨ । 

View this post on Instagram

A post shared by Jasmine Sandlas (@jasminesandlas)



Related Post