ਨਵਾਂ ਸ਼ਹਿਰ ’ਚ ਜਨਮੇ ਅਮਰੀਸ਼ ਪੁਰੀ ਦੀ ਹੈ ਅੱਜ ਬਰਸੀ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ’ਚ ਐਂਟਰੀ

written by Rupinder Kaler | January 12, 2021

ਹਿੰਦੀ ਸਿਨੇਮਾ ’ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਅਦਾਕਾਰ ਅਮਰੀਸ਼ ਪੁਰੀ ਦੀ ਅੱਜ ਬਰਸੀ ਹੈ । ਅਮਰੀਸ਼ ਪੁਰੀ 12 ਜਨਵਰੀ 2005 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ।ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਨਵਾਂਸ਼ਹਿਰ ’ਚ ਹੋਇਆ ਸੀ। ਅਦਾਕਾਰ ਮਦਨ ਪੁਰੀ ਦੇ ਛੋਟੇ ਭਰਾ ਹੁੰਦੇ ਹੋਏ ਵੀ ਅਮਰੀਸ਼ ਪੁਰੀ ਲਈ ਫਿਲਮਾਂ ਦਾ ਰਾਹ ਆਸਾਨ ਨਹੀਂ ਰਿਹਾ।

ਹੋਰ ਪੜ੍ਹੋ :

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੇ ਵੱਖ-ਵੱਖ ਰੂਪਾਂ ਨੂੰ ਦਰਸਾਉਂਦਾ ਵੀਡੀਓ ਬਿੰਨੂ ਢਿੱਲੋਂ ਨੇ ਕੀਤਾ ਸਾਂਝਾ

ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ਮਿਸ ਵਰਲਡ ਬਣਨ ਤੋਂ ਪਹਿਲਾਂ ਦੀ ਤਸਵੀਰ

50 ਦੇ ਦਹਾਕੇ ਵਿੱਚ ਅਮਰੀਸ਼ ਪੁਰੀ ਨੇ ਫਿਲਮਾਂ ’ਚ ਕੰਮ ਲੱਭਣਾ ਸ਼ੁਰੂ ਕੀਤਾ ਸੀ ਪਰ ਹਰ ਵਾਰ ਉਹਨਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਜਾਂਦਾ ਕਿ ਉਹਨਾਂ ਦਾ ਚਿਹਰਾ ਪਥਰੀਲਾ ਹੈ ।ਅਦਾਕਾਰੀ ਦੇ ਦੀਵਾਨੇ ਅਮਰੀਸ਼ ਪੁਰੀ ਨੇ ਫਿਲਮਾਂ ਦੀ ਰਿਜੈਕਸ਼ਨ ਤੋਂ ਬਾਅਦ ਥੀਏਟਰ ਦਾ ਰੁਖ ਕੀਤਾ । 1978-79 ਤਕ ਅਮਰੀਸ਼ ਪੁਰੀ ਥੀਏਟਰ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਉਹ ਕਮਰਸ਼ੀਅਲ ਫਿਲਮਾਂ ’ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਵੀ ਨਿਭਾਉਂਦੇ ਰਹੇ।

amrish-puri

1970 ’ਚ ਆਈ ਦੇਵ ਆਨੰਦ ਦੀ ਫਿਲਮ ਪ੍ਰੇਮ ਪੁਜਾਰੀ ’ਚ ਉਨ੍ਹਾਂ ਨੇ ਇਕ ਛੋਟੀ ਜਿਹੀ ਭੂਮਿਕਾ ਨਿਭਾਅ ਕੇ ਫਿਲਮਾਂ ’ਚ ਡੈਬਿਊ ਕੀਤਾ ਸੀ। ਉਸ ਸਮੇਂ ਅਮਰੀਸ਼ ਦੀ ਉਮਰ 38 ਸਾਲ ਸੀ ਪਰ 1975 ’ਚ ਆਈ ਫ਼ਿਲਮ ਨਿਸ਼ਾਤ ’ਚ ਜਮੀਦਾਰ ਦੀ ਭੂਮਿਕਾ ਨਾਲ ਅਮਰੀਸ਼ ਪੁਰੀ ਨੂੰ ਫ਼ਿਲਮਾਂ ਵਿੱਚ ਪਹਿਚਾਣ ਮਿਲ ਗਈ ।

amrish-puri-

ਹਾਲਾਂਕਿ ਕਮਰਸ਼ੀਅਲ ਫਿਲਮਾਂ ’ਚ ਅਮਰੀਸ਼ ਪੁਰੀ ਦਾ ਸੰਘਰਸ਼ 1980 ’ਚ ਆਈ ਹਮ ਪਾਂਚ ਤੋਂ ਖਤਮ ਹੋਇਆ। ਇਸ ਫਿਲਮ ਨਾਲ ਅਮਰੀਸ਼ ਫਿਲਮ ਇੰਡਸਟਰੀ ’ਚ ਮਸ਼ਹੂਰ ਹੋ ਗਏ। ਇਸ ਤੋਂ ਬਾਅਦ ਫਿਲਮਾਂ ’ਚ ਉਨ੍ਹਾਂ ਦੇ ਵਿਲੇਨ ਬਣਨ ਦਾ ਸਿਲਸਿਲਾ ਚੱਲ ਪਿਆ। ਅਮਰੀਸ਼ ਪੁਰੀ ਦੀ ਆਖਰੀ ਫਿਲਮ ਸੁਭਾਸ਼ ਘਈ ਨਿਰਦੇਸ਼ਿਤ ਕਿਸ਼ਾਨਾ-ਦਿ ਵਾਰੀਅਰ ਪੋਇਡ ਹੈ। 2005 ’ਚ ਉਨ੍ਹਾਂ ਦੀ ਮੌਤ ਤੋਂ ਬਾਅਦ 21 ਜਨਵਰੀ ਨੂੰ ਰਿਲੀਜ਼ ਹੋਈ ਸੀ।

https://twitter.com/FilmHistoryPic/status/1348773933248622595

 

0 Comments
0

You may also like