ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ By Lajwinder kaur 29 Nov 2021 | Updated On 29 Nov 2021 16:47 IST in Punjabi Buzz New Update Advertisment ਪੰਜਾਬੀ ਫ਼ਿਲਮ ਜਗਤ ਦਾ ਕਿਊਟ ਕਪਲ ਹੈ ਅਨੀਤਾ ਦੇਵਗਨ AdvertismentAnita Devgan ਅਤੇ ਹਰਦੀਪ ਗਿੱਲ Hardeep Gill। ਅਨੀਤਾ ਦੇਵਗਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਚ ਉਨ੍ਹਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ, ਜਿਸ ਕਰਕੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਸੀਸਾਂ ਦੇਣ ਦੀ ਗੱਲ ਵੀ ਆਖੀ। ਹੋਰ ਪੜ੍ਹੋ : ਰਾਜ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪ੍ਰਤੀਕ ਬੱਬਰ ਨੂੰ ਬਰਥਡੇਅ ਕੀਤਾ ਵਿਸ਼, ਪਰ ਇੱਕ ਸਮੇਂ ਸੀ ਜਦੋਂ ਪ੍ਰਤੀਕ ਆਪਣੇ ਪਿਤਾ ਨਾਲ ਕਰਦੇ ਸਨ ਨਫਰਤ, ਜਾਣੋ ਕੀ ਸੀ ਵਜ੍ਹਾ ਵੀਡੀਓ ‘ਚ ਅਨੀਤਾ ਦੇ ਨਾਲ ਉਨ੍ਹਾਂ ਦੇ ਹਮਸਫਰ ਹਰਦੀਪ ਗਿੱਲ ਵੀ ਨਜ਼ਰ ਆ ਰਹੇ ਨੇ। ਦੋਵੇਂ ਰਿਕਸ਼ੇ ਦੀ ਸਵਾਰੀ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਾਂ ਦੇ ਰਹੇ ਹਨ। ਦੱਸ ਦਈਏ ਦੋਵਾਂ ਦਾ ਵਿਆਹ 2000 ‘ਚ ਹੋਇਆ ਸੀ। ਦੋਵਾਂ ਦਾ ਇੱਕ ਬੇਟਾ ਵੀ ਹੈ। Advertisment ਹੋਰ ਪੜ੍ਹੋ : ਕੰਪਿਊਟਰ ਸਾਇੰਸ ਗਰੈਜੂਏਟ ਵਾਲੀ ਇਹ ਔਰਤ ਮਜ਼ਬੂਰ ਹੈ ਮੰਗ ਕੇ ਰੋਟੀ ਖਾਣ ਲਈ, ਇਸ ਔਰਤ ਦੀ ਫਰਾਟੇਦਾਰ ਅੰਗਰੇਜ਼ੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਵੀਡੀਓ ਪੰਜਾਬੀ ਇੰਡਸਟਰੀ ਵਿਚ ਨਾਮ ਕਮਾਉਣ ਵਾਲੀ ਅਨੀਤਾ ਦੇਵਗਨ ਅੱਜ ਬੁਲੰਦੀਆਂ ‘ਤੇ ਹੈ । ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਫ਼ਿਲਮੀ ਅਦਾਕਾਰੀ ਦੀ ਸ਼ੁਰੂਆਤ ਹਸ਼ਰ ਫ਼ਿਲਮ ਤੋਂ ਕੀਤੀ ਸੀ। ਜਿਸ ‘ਚ ਉਹ ਬੱਬੂ ਮਾਨ ਦੀ ਚਾਚੀ ਦੇ ਕਿਰਦਾਰ ਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ। ਉਨ੍ਹਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੀ ਬੇਬੇ ਵੀ ਕਿਹਾ ਜਾਂਦਾ ਹੈ। ਹਾਲ ਹੀ ‘ਚ ਅਦਾਕਾਰਾ ਅਨੀਤਾ ਦੇਵਗਨ ਅਤੇ ਐਕਟਰ ਹਰਦੀਪ ਗਿੱਲ ਫ਼ਿਲਮ ‘ਪੁਆੜਾ’ ‘ਚ ਨਜ਼ਰ ਆਏ ਸੀ। ਦੱਸ ਦਈਏ ਉਨ੍ਹਾਂ ਨੂੰ ਸਾਲ 2020 ‘ਚ ਬੈਸਟ ਸਪੋਰਟਿੰਗ ਐਕਟਰੈੱਸ’ ਕੈਟਾਗਿਰੀ ‘ਚ ‘ਅਨੀਤਾ ਦੇਵਗਨ’ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਸੀ। View this post on Instagram A post shared by Anita Devgan (@anitadevgan101) #pollywood #punjabi-actor #punjabi-actress #anita-devgan #wedding-anniversary #hardeep-gill #best-supporting-actor Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article