ਟੀਵੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਹੁਣ ਅਰਸ਼ੀ ਖ਼ਾਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

written by Rupinder Kaler | November 22, 2021

ਟੀਵੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ । ਜਿੱਥੇ ਮਸ਼ਹੂਰ ਟੀਵੀ ਅਦਾਕਾਰਾ ਮਾਧਵੀ ਗੋਗਾਟੇ ਦਾ ਦੇਹਾਂਤ ਹੋ ਗਿਆ, ਉੱਥੇ ਬਿੱਗ ਬੌਸ ਫੇਮ ਅਰਸ਼ੀ ਖਾਨ (Bigg Boss fame Arshi Khan)  ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ । ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਇਹ ਹਾਦਸਾ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਥਾਣਾ ਖੇਤਰ ਦੇ ਸ਼ਿਵਾਲਿਕ ਰੋਡ 'ਤੇ ਵਾਪਰਿਆ ਹੈ ।

Arshi Khan,-min Image From Instagram

ਹੋਰ ਪੜ੍ਹੋ :

ਖੇਤੀ ਬਿੱਲ ਵਾਪਸ ਲਏ ਜਾਣ ‘ਤੇ ਸਿਰ ‘ਤੇ ਗਲਾਸ ਰੱਖ ਕੇ ਅਦਾਕਾਰਾ ਸਵਰਾ ਭਾਸਕਰ ਨੇ ਮਨਾਇਆ ਜਸ਼ਨ

arshi khan Image From Instagram

ਇਸ ਹਾਦਸੇ ਤੋਂ ਬਾਅਦ ਅਰਸ਼ੀ ਖਾਨ (Bigg Boss fame Arshi Khan)  ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਅਰਸ਼ੀ ਖਾਨ ਏਨੀਂ ਦਿਨੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਦਿੱਲੀ ਵਿੱਚ ਹੈ। ਇਸ ਦੌਰਾਨ ਉਹ ਆਪਣੀ ਅਸਿਸਟੈਂਟ ਰੇਖਾ ਨਾਲ ਸੀ ਅਤੇ ਕਾਰ ਵਿਚ ਸਵਾਰ ਸੀ ।

Image From Instagram

ਹਾਲਾਂਕਿ ਉਹ (Bigg Boss fame Arshi Khan)   ਖਤਰੇ ਤੋਂ ਬਾਹਰ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਉਸ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਹੈ। ਉਹ ਸ਼ੂਟਿੰਗ ਦੇ ਸਿਲਸਿਲੇ 'ਚ ਕਿਤੇ ਜਾ ਰਹੀ ਸੀ ਕਿ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਫਿਲਹਾਲ ਇਸ ਸਬੰਧ 'ਚ ਪੁਲਿਸ ਜਾਂ ਅਰਸ਼ੀ ਖਾਨ ਤੋਂ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।

You may also like