Advertisment

18 ਸਾਲ ਪਹਿਲਾਂ ਅਵਕਾਸ਼ ਮਾਨ ਰੱਖ ਚੁੱਕੇ ਨੇ ਅਦਾਕਾਰੀ ਦੇ ਖੇਤਰ ‘ਚ ਕਦਮ, ਨਜ਼ਰ ਆਏ ਸੀ ਹਰਭਜਨ ਮਾਨ ਦੀ ਇਸ ਫ਼ਿਲਮ 'ਚ

author-image
By Lajwinder kaur
New Update
18 ਸਾਲ ਪਹਿਲਾਂ ਅਵਕਾਸ਼ ਮਾਨ ਰੱਖ ਚੁੱਕੇ ਨੇ ਅਦਾਕਾਰੀ ਦੇ ਖੇਤਰ ‘ਚ ਕਦਮ, ਨਜ਼ਰ ਆਏ ਸੀ ਹਰਭਜਨ ਮਾਨ ਦੀ ਇਸ ਫ਼ਿਲਮ 'ਚ
Advertisment
ਅਵਕਾਸ਼ ਮਾਨ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਜੱਟ ਦੀ ਸਟਾਰ’ ਰਿਲੀਜ਼ ਹੋਇਆ ਹੈ ਤੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਮਕਬੂਲ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਵੀ ਆਪਣੇ ਬੇਟੇ ਦੀ ਸਫਲਤਾ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਅਵਕਾਸ਼ ਮਾਨ ਡੈਸ਼ਿੰਗ ਪੰਜਾਬੀ ਗਾਇਕ ਨੇ ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਦੇਖਣਾ ਚਾਹੁੰਦੇ ਨੇ । ਪਰ ਪ੍ਰਸ਼ੰਸਕਾਂ ਨੂੰ ਅਸੀਂ ਦੱਸਣਾ ਚਾਹੁੰਦਾ ਹਾਂ ਕਿ ਉਹ ਬਹੁਤ ਸਾਲ ਪਹਿਲਾਂ ਹੀ ਕੈਮਰੇ ਅੱਗੇ ਕੰਮ ਕਰ ਚੁੱਕੇ ਨੇ । ਜੀ ਹਾਂ ਅਵਕਾਸ਼ ਮਾਨ ਆਪਣੇ ਪਾਪਾ ਹਰਭਜਨ ਮਾਨ ਦੀ ਪਹਿਲੀ ਫ਼ਿਲਮ ‘ਜੀ ਆਇਆ ਨੂੰ’ ‘ਚ ਨਜ਼ਰ ਆਏ ਸੀ । ਇਸ ਫ਼ਿਲਮ ‘ਚ ਬਤੌਰ ਬਾਲ ਕਲਾਕਾਰ ਕੰਮ ਕੀਤਾ ਸੀ । ਇਹ ਫ਼ਿਲਮ ਸਾਲ 2002 ਦੀ ਸੁਪਰ ਹਿੱਟ ਪੰਜਾਬੀ ਫ਼ਿਲਮ ਸਾਬਿਤ ਹੋਈ ਸੀ । ਜਿਸ ਨੇ ਮੁੜ ਤੋਂ ਪੰਜਾਬੀ ਸਿਨੇਮਾ ਨੂੰ ਸੁਰਜਿਤ ਕਰ ਦਿੱਤਾ ਸੀ । ਇਸ ਤੋਂ ਇਲਾਵਾ ਅਵਕਾਸ਼ ਹਰਭਜਨ ਮਾਨ ਦੇ ਪੰਜਾਬੀ ਸੌਂਗ ‘ਆ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ’ ‘ਚ ਵੀ ਨਜ਼ਰ ਆਏ ਸੀ ।publive-image ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਬਤੌਰ ਗਾਇਕ ਉਨ੍ਹਾਂ ਨੇ ‘ਤੇਰੇ ਵਾਸਤੇ’ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਹ ਇੰਗਲਿਸ਼ ਗੀਤ ‘ਡਰੀਮ’ ਲੈ ਕੇ ਆਏ ਸੀ । ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮ ਪੀ.ਆਰ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣਾ ਸੀ ਪਰ ਲਾਕਡਾਊਨ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment