ਦਰਸ਼ਕਾਂ ਨੂੰ ਨੱਚਣ ‘ਤੇ ਮਜ਼ਬੂਰ ਕਰ ਰਿਹਾ ਹੈ ਅਵਕਾਸ਼ ਮਾਨ ਦਾ ਨਵਾਂ ਗੀਤ ‘Jatt Di Star’, ਵੀਡੀਓ ਹੋਇਆ ਰਿਲੀਜ਼

Written by  Lajwinder kaur   |  May 14th 2020 01:19 PM  |  Updated: May 14th 2020 01:19 PM

ਦਰਸ਼ਕਾਂ ਨੂੰ ਨੱਚਣ ‘ਤੇ ਮਜ਼ਬੂਰ ਕਰ ਰਿਹਾ ਹੈ ਅਵਕਾਸ਼ ਮਾਨ ਦਾ ਨਵਾਂ ਗੀਤ ‘Jatt Di Star’, ਵੀਡੀਓ ਹੋਇਆ ਰਿਲੀਜ਼

ਪੰਜਾਬੀ ਮਿਊਜ਼ਿਕ ਜਗਤ ਦੇ ਉਭਰਦੇ ਹੋਏ ਪੰਜਾਬੀ ਗਾਇਕ ਅਵਕਾਸ਼ ਮਾਨ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਜੱਟ ਦੀ ਸਟਾਰ’ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਸ਼ਿੰਗਾਰਿਆ ਹੈ । ਜੇ ਗੱਲ ਕਰੀਏ ਗਾਇਕੀ ਦੀ ਤਾਂ ਉਹ ਉਨ੍ਹਾਂ ਨੂੰ ਆਪਣੇ ਪਿਤਾ ਹਰਭਜਨ ਮਾਨ ਤੋਂ ਵਿਰਸੇ ‘ਚ ਹੀ ਮਿਲੀ ਹੈ ।

ਇਸ ਗੀਤ ਦੇ ਬੋਲ Mellow D, ਗੋਪੀ ਸਿੱਧੂ ਤੇ ਅਵਕਾਸ਼ ਮਾਨ ਨੇ ਮਿਲਕੇ ਲਿਖੇ ਨੇ । ਗਾਣੇ ਨੂੰ ਮਿਊਜ਼ਿਕ Bharatt-Saurabh ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਕਿਊਬਾ ਦੇ ਹਵਾਨਾ ਸ਼ਹਿਰ ਵਿੱਚ ਸ਼ੂਟ ਕੀਤਾ ਹੈ । ਜਿਸ ‘ਚ ਅਵਕਾਸ਼ ਮਾਨ ਵਿਦੇਸ਼ੀ ਮਾਡਲ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗਾਣੇ ਦਾ ਵੀਡੀਓ VYRLOriginals ਦੇ ਮਿਊਜ਼ਿਕ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਤਣਾਅ ਭਰੇ ਮਾਹੌਲ ‘ਚ ਇਹ ਰੋਮਾਂਟਿਕ ਬੀਟ ਸੌਂਗ ਦਰਸ਼ਕਾਂ ਦੇ ਮਨੋਰੰਜਨ ਕਰਨ ਦੇ ਨਾਲ ਉਨ੍ਹਾਂ ਨੂੰ ਕੁਝ ਰਾਹਤ ਦਾ ਵੀ ਅਹਿਸਾਸ ਕਰਵਾ ਰਿਹਾ ਹੈ ।

 

View this post on Instagram

 

A photo with my awesome Co-Stars from the #JattDiStar video in Havana, Cuba ? I first visited this city when I was in 10th Grade, traveling there for musical performances with my teachers and classmates from the Langley Fine Arts School where I was studying western classical music. I instantly fell in love with the country, it’s culture and the people, because art was such a big part of their lives and self expression, something that truly resonated with me. That experience motivated me even more to pursue my love & passion for music. Years later, my affinity for this place came full circle, as it was such a great experience to shoot a beautiful music video there in Havana. Months of planning and lots of hard work of so many people went into this project, and I can’t wait to share it with you tomorrow, May 14th. ਇਹ ਫ਼ੋਟੋ ਮੇਰੇ ਨਵੇਂ ਗੀਤ ‘ਜੱਟ ਦੀ ਸਟਾਰ’ ਦੀ ਵੀਡੀਓ ਵਿਚਲੇ ਮੇਰੇ ਕਮਾਲ ਦੇ ਕੋ-ਸਟਾਰਜ਼ ਨਾਲ ਹੈ, ਜਿਸ ਦਾ ਵੀਡੀਓ ਸ਼ੂਟ ਕਿਊਬਾ ਦੇ ਹਵਾਨਾ ਸ਼ਹਿਰ ਵਿੱਚ ਕੀਤਾ ਗਿਆ ਸੀ। ਕਿਊਬਾ ਦੇ ਇਸ ਖ਼ੂਬਸੂਰਤ ਸ਼ਹਿਰ ਵਿੱਚ ਮੈਂ ਪਹਿਲੀ ਵਾਰ ਓਦੋਂ ਗਿਆ ਸੀ, ਜਦੋਂ ਮੈਂ 10ਵੀਂ ਗਰੇਡ ਵਿੱਚ ਸੀ। ਮੈਂ ਉਸ ਵਕਤ ਇਸ ਸ਼ਹਿਰ ਵਿੱਚ ਕੁਝ ਸੰਗੀਤਕ ਪ੍ਰਫੋਰਮੈਂਸ ਲਈ Langley Fine Arts School ਵੱਲੋਂ ਆਪਣੇ ਅਧਿਆਪਕਾਂ ਅਤੇ ਜਮਾਤੀਆਂ ਨਾਲ ਗਿਆ ਸੀ। ਇਹ ਉਹ ਸਕੂਲ ਸੀ, ਜਿੱਥੋਂ ਮੈਂ ਪੱਛਮੀ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ ਸੀ। ਇਸ ਦੇਸ਼ ਦੇ ਸੱਭਿਆਚਾਰ ਅਤੇ ਲੋਕਾਂ ਨੇ ਮੈਨੂੰ ਪਲ ਵਿੱਚ ਹੀ ਆਪਣਾ ਬਣਾ ਲਿਆ, ਕਿਉਂਕਿ ‘ਕਲਾ’ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ, ਜਿਸ ਨੇ ਮੇਰੇ ਦਿਲ ਨੂੰ ਧੁਰ ਅੰਦਰ ਤੱਕ ਟੁੰਬਿਆ। ਜ਼ਿੰਦਗੀ ਵਿੱਚ ਇਸ ਧਰਤੀ ਤੋਂ ਮਿਲੇ ਤਜਰਬੇ ਨੇ ਮੈਨੂੰ ਸੰਗੀਤ ਪ੍ਰਤੀ ਹੋਰ ਵੀ ਨੇੜੇ ਕੀਤਾ। ਕੁਝ ਸਾਲਾਂ ਬਾਅਦ ਮੇਰਾ ਮੁੜ ਹਵਾਨਾ ਸ਼ਹਿਰ ਆਉਣਾ ਅਤੇ ਇੱਥੇ ਆਪਣੇ ਗੀਤ ਦੀ ਵੀਡੀਓ ਸ਼ੂਟ ਕਰਨਾ, ਮੇਰੀ ਜ਼ਿੰਦਗੀ ਦੇ ਯਾਦਗਾਰੀ ਪਲਾਂ ਵਿੱਚੋਂ ਇੱਕ ਸੀ। ਇਸ ਗੀਤ ਨੂੰ ਖ਼ੂਬਸੂਰਤ ਬਣਾਉਣ ਲਈ ਕਈ ਚੋਟੀ ਦੇ ਹੁਨਰਮੰਦਾਂ ਨੇ, ਕਈ ਮਹੀਨੇ ਦਿਨ-ਰਾਤ ਅਣਥੱਕ ਮਿਹਨਤ ਕੀਤੀ ਹੈ। ਗਾਇਕੀ ਦੇ ਇਸ ਖ਼ੂਬਸੂਰਤ ਰੰਗ ਨੂੰ ਤੁਹਾਡੇ ਸਭ ਦੇ ਰੂ-ਬਰੂ ਕਰਨ ਲਈ ਮੈਂ ਕੱਲ੍ਹ 14 ਮਈ ਦੀ ਸਵੇਰ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। @vyrloriginals @bharattsaurabhofficial @sukhsanghera @mellowdofficial @iamgopisidhu #music #musician #musicvideo #vancouver #havana #artist #cuba

A post shared by Avkash Mann (@avkash.mann) on

ਅਵਕਾਸ਼ ਮਾਨ ਇਸ ਤੋਂ ਪਹਿਲਾਂ ‘ਤੇਰੇ ਵਾਸਤੇ’ ਤੇ ਇੱਕ ਅੰਗਰੇਜ਼ੀ ਸੌਂਗ ‘ਡਰੀਮ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਦਰਸ਼ਕਾਂ ਵੱਲੋਂ ਅਵਕਾਸ਼ ਦੇ ਪਹਿਲੇ ਗੀਤ ‘ਤੇਰੇ ਵਾਸਤੇ’ ਨੂੰ ਖੂਬ ਪਿਆਰ ਦਿੱਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network