ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਆਪਣਾ ਦੂਜਾ ਗਾਣਾ “DREAMS”

Written by  Rupinder Kaler   |  December 16th 2019 04:58 PM  |  Updated: December 16th 2019 04:58 PM

ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਆਪਣਾ ਦੂਜਾ ਗਾਣਾ “DREAMS”

ਪੰਜਾਬੀ ਗਾਇਕ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਲਗਾਤਾਰ ਆਪਣੇ ਕਦਮ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਲ ਵਧਾ ਰਿਹਾ ਹੈ । ‘ਤੇਰੇ ਵਾਸਤੇ’ ਗਾਣੇ ਤੋਂ ਤੋਂ ਬਾਅਦ ਅਵਕਾਸ਼ ਇੱਕ ਹੋਰ ਗਾਣਾ ਪੰਜਾਬੀ ਸਰੋਤਿਆਂ ਲਈ ਲੈ ਕੇ ਆ ਰਿਹਾ ਹੈ, ਜਿਸ ਦਾ ਪੋਸਟਰ ਹਰਭਜਨ ਮਾਨ ਨੇ ਖੁਦ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਅਵਕਾਸ਼ ਦੇ ਇਸ ਗਾਣੇ ਨੂੰ “DREAMS” ਟਾਈਟਲ ਹੇਠ 20 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B6HiF-_Bt73/

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਕਾਸ਼ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਦੂਜਾ ਪੰਜਾਬੀ ਗਾਣਾ ਹੋਵੇਗਾ । ਇਸ ਤੋਂ ਪਹਿਲਾ ਰਿਲੀਜ਼ ਹੋਏ ਗਾਣੇ ‘ਤੇਰੇ ਵਾਸਤੇ’ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/BzViMb4AVl5/

ਅਵਕਾਸ਼ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਦੇ ਬੋਲ ਹਰਮਨਜੀਤ ਨੇ ਲਿਖੇ ਸਨ ਗਾਣੇ ਨੂੰ ਪ੍ਰੋਡਿਊਸ ਰੋਹਨ ਮਲਹੋਤਰਾ ਨੇ ਕੀਤਾ ਸੀ । ਇਸ ਗਾਣੇ ਦੀ ਵੀਡੀਓ ਬੇਲਗ੍ਰੇਡ ਤੇ ਸਰਬੀਆ ਵਿੱਚ ਬਣਾਈ ਗਈ ਸੀ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਵਕਾਸ਼ ਆਪਣੇ ਨਵੇਂ ਗਾਣੇ ਵਿੱਚ ਸਰੋਤਿਆਂ ਨੂੰ ਕੁਝ ਹੋਰ ਨਵਾਂ ਦੇਣ ਜਾ ਰਹੇ ਹਨ ।

https://www.instagram.com/p/BvrVYSQglDr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network