Advertisment

ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਪੇਸ਼ ਕੀਤਾ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਨੂੰ, ‘ਤੇਰੀ ਮਿੱਟੀ’ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਵੇਖੋ ਵੀਡੀਓ

author-image
By Lajwinder kaur
New Update
ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਪੇਸ਼ ਕੀਤਾ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਨੂੰ, ‘ਤੇਰੀ ਮਿੱਟੀ’ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਵੇਖੋ ਵੀਡੀਓ
Advertisment
ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਆਪਣੀ ਬੁਲੰਦ ਆਵਾਜ਼ ਦੇ ਨਾਲ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖ ਲਿਆ ਹੈ। ਜੀ ਹਾਂ, ਪ੍ਰਸ਼ੰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਬੀ ਪਰਾਕ ਦਾ ਅਕਸ਼ੇ ਕੁਮਾਰ ਦੀ ਮੂਵੀ ਕੇਸਰੀ ‘ਚ ਗਾਏ ਗੀਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਇਹ ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ। ਬੀ ਪਰਾਕ ਦਾ ‘ਤੇਰੀ ਮਿੱਟੀ’ ਗੀਤ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ਗੀਤ ਦੇ ਬੋਲ ਦੇਸ਼ ਭਗਤੀ ਦੇ ਨਾਲ ਭਰਪੂਰ ਹੈ। ਇਸ ਗੀਤ ਨੂੰ ਦੇਸ਼ ਦੀ ਮਿੱਟੀ ਦੇ ਲਈ ਗਾਇਆ ਗਿਆ ਹੈ ਤੇ ਨਾਲ ਹੀ ਦੇਸ਼ ਦੇ ਸੈਨਿਕਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ।
Advertisment
ਹੋਰ ਵੇਖੋ:ਜਨਮਦਿਨ ਸਪੈਸ਼ਲ ‘ਚ ਬੀ ਪਰਾਕ ਨੇ ਇਨ੍ਹਾਂ ਗੀਤ ਦੇ ਨਾਲ ਖੱਟੀ ਪ੍ਰਸਿੱਧੀ 'ਤੇਰੀ ਮਿੱਟੀ' ਗੀਤ ਨੂੰ ਬੀ ਪਰਾਕ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਹੈ। ਇਸ ਗੀਤ ਦੇ ਬੋਲ ਮਨੋਜ ਮੁੰਤਸ਼ਿਰ ਨੇ ਲਿਖੇ ਹਨ ਅਤੇ ਮਿਊਜ਼ਿਕ ਅਰਕੋ ਨੇ ਦਿੱਤਾ ਹੈ। ਅਨੁਰਾਗ ਸਿੰਘ ਵੱਲੋਂ ਡਾਇਰੈਕਟ ਕੀਤੀ ਮੂਵੀ ਕੇਸਰੀ ‘ਚ ਨਾਇਕ ਦੀ ਭੂਮਿਕਾ ‘ਚ ਅਕਸ਼ੇ ਕੁਮਾਰ ਅਤੇ ਨਾਇਕਾ ਦੀ ਭੂਮਿਕਾ ‘ਚ ਪਰੀਨੀਤੀ ਚੋਪੜਾ ਨਜ਼ਰ ਆਉਣਗੇ। ਹਿੰਦੀ ਮੂਵੀ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰੇਗੀ। ਫ਼ਿਲਮ ਕੇਸਰੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ 21 ਮਾਰਚ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment