ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ 'ਚੋਂ ਬੀ ਪਰਾਕ ਦਾ ਨਵਾਂ ਗੀਤ ‘ਝਾਂਜਰ’ ਹੋਇਆ ਰਿਲੀਜ਼

Written by  Shaminder   |  September 30th 2022 04:42 PM  |  Updated: September 30th 2022 04:53 PM

ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ 'ਚੋਂ ਬੀ ਪਰਾਕ ਦਾ ਨਵਾਂ ਗੀਤ ‘ਝਾਂਜਰ’ ਹੋਇਆ ਰਿਲੀਜ਼

ਗਿੱਪੀ ਗਰੇਵਾਲ (Gippy Grewal)  ਦੀ ਫ਼ਿਲਮ ‘ਹਨੀਮੂਨ’ (Honeymoon) ਦਾ ਨਵਾਂ ਗੀਤ ‘ਝਾਂਜਰ’  (Jhaanjar) ਬੀ ਪਰਾਕ (B Praak) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਦੇ ਵੱਲੋਂ ਲਿਖੇ ਗਏ ਹਨ । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਜੈਸਮੀਨ ਭਸੀਨ ਅਤੇ ਗਿੱਪੀ ਗਰੇਵਾਲ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।

Gippy Grewal Image Source : Youtube

ਹੋਰ ਪੜ੍ਹੋ : ‘ਵਾਰਿਸ ਪੰਜਾਬ ਦੇ’ ਦੀ ਵਰੇਗੰਢ ਦੇ ਮੌਕੇ ‘ਤੇ ਮਰਹੂਮ ਦੀਪ ਸਿੱਧੂ ਨੂੰ ਕੀਤਾ ਗਿਆ ਯਾਦ

ਸੋਸ਼ਲ ਮੀਡੀਆ ‘ਤੇ ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਇਹ ਫ਼ਿਲਮ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ ।ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ‘ਚ ਹੋਈ ਹੈ ।

Gippy Grewal And Jasmeen Image Source : Youtube

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਛੋਟਾ ਜਿਹਾ ਬੇਟਾ ਸਿੱਖ ਰਿਹਾ ਹੈ ‘ਮੂਲ ਮੰਤਰ’ ਦਾ ਪਾਠ ਕਰਨਾ, ਗਾਇਕਾ ਨੇ ਵੀਡੀਓ ਕੀਤਾ ਸਾਂਝਾ

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਹਨ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਇਸ ਫ਼ਿਲਮ ਦਾ ਦਰਸ਼ਕਾਂ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।

Jhanjar Song- Image Source : Youtube

ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਦਿਵਿਆ ਦੱਤਾ ਦੇ ਨਾਲ ਫ਼ਿਲਮ ‘ਮਾਂ’ ਵੀ ਰਿਲੀਜ਼ ਹੋਈ ਸੀ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਅਤੇ ਹੁਣ ਦਰਸ਼ਕ ਇਸ ਨਵੀਂ ਫ਼ਿਲਮ ਦੀ ਉਡੀਕ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network