ਬੱਬਲ ਰਾਏ ਦੇ ਨਵੇਂ ਗੀਤ ‘Litt Lyf’ ਨਾਲ ਬਜ਼ੁਰਗ ਵੀ ਲੈ ਰਹੇ ਨੇ ਜ਼ਿੰਦਗੀ ਜਿਉਣ ਦਾ ਸਵਾਦ, ਦੇਖੋ ਵੀਡੀਓ

written by Lajwinder kaur | August 22, 2019

ਬੱਬਲ ਰਾਏ ਦਾ ਨਵਾਂ ਗੀਤ ‘ਲਿਟ ਲਾਈਫ’ ਜਿਸਦਾ 12 ਅਗਸਤ ਨੂੰ ਵਰਲਡ ਪ੍ਰੀਮੀਅਰ ਪੀਟੀਸੀ ਉੱਤੇ ਕੀਤਾ ਗਿਆ ਸੀ। ਬੱਬਲ ਰਾਏ ਦੇ ਇਸ ਗੀਤ ਨੂੰ ਦਰਸ਼ਕਾਂ ਦੇ ਨਾਲ ਪੰਜਾਬੀ ਹਸਤੀਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚਲਦੇ ਜੱਸੀ ਗਿੱਲ, ਰਣਜੀਤ ਬਾਵਾ ਤੇ ਰਘਬੀਰ ਬੋਲੀ ਹੋਰਾਂ ਨੇ ਗੀਤ ਨੂੰ ਹੁੰਗਾਰਾ ਦਿੰਦੇ ਹੋਏ ਆਪਣੀ ਵੀਡੀਓ ਇਸ ਗਾਣੇ ਉੱਤੇ ਬਣਾਈਆਂ ਨੇ।

 
View this post on Instagram
 

#littlyf LITT baba ji ?? Who has more attitude .?? Grandfather or the young fellow .? @indiatiktok

A post shared by Babbal Rai (@babbalrai9) on

ਹੋਰ ਵੇਖੋ:ਬੱਬੂ ਮਾਨ ਨੇ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਪੇਸ਼ ਕੀਤਾ ਪਾਣੀ ਦੇ ਦਰਦ ਨੂੰ, ਦੇਖੋ ਵੀਡੀਓ
 
View this post on Instagram
 

Uncle ji ney siraa kitaa piyaa ? “Dil hona chahida jwaan ?” #littlyf @indiatiktok

A post shared by Babbal Rai (@babbalrai9) on

ਇਸ ਤੋਂ ਇਲਾਵਾ ਆਮ ਲੋਕਾਂ ਨੇ ਵੀ ਆਪਣੀ ਵੀਡੀਓਜ਼ ਲਿਟ ਲਾਈਫ ਗਾਣੇ ਉੱਤੇ ਵੀਡੀਓ ਬਣਾਈ ਨੇ। ਜਿਸ ਨੂੰ ਬੱਬਲ ਰਾਏ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ਾਂਝੇ ਕੀਤੇ ਨੇ। ਇਨ੍ਹਾਂ ਵੀਡੀਓਜ਼ ‘ਚ ਨੌਜਵਾਨ ਪੀੜੀ ਤੋਂ ਇਲਾਵਾ ਬਜ਼ੁਰਗ ਬੰਦੇ ਵੀ ਇਸ ਗਾਣੇ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਬਜ਼ੁਰਗ ਬੰਦਿਆਂ ਦੀਆਂ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ 'ਚ ਬੱਬਲ ਰਾਏ ਨੇ ਜ਼ਿੰਦਾਦਿਲੀ ਨਾਲ ਜਿਉਣ ਦਾ ਸੁਨੇਹਾ ਦਿੱਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ‘ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਹਾਇਆ ਵੀ ਗਿਆ। ਇਸ ਤੋਂ ਇਲਾਵਾ ਉਹ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ‘ਚ ਵੀ ਨਜ਼ਰ ਆਉਣਗੇ।

0 Comments
0

You may also like