Advertisment

ਗੁਰੂ ਰੰਧਾਵਾ ਸਟਾਰਰ ਫਿਲਮ 'ਕੁਛ ਖੱਟਾ ਹੋ ਜਾਏ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਗਾਇਕੀ ਤੋਂ ਬਾਅਦ ਹੁਣ ਫਿਲਮਾਂ 'ਚ ਐਂਟਰੀ ਕਰਨ ਲਈ ਤਿਆਰ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਕੁਛ ਖੱਟਾ ਹੋ ਜਾਏ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਗੁਰੂ ਰੰਧਾਵਾ ਦੇ ਨਾਲ ਸਾਈ ਮਾਂਜਰੇਕਰ ਤੇ ਅਨੁਪਮ ਖੇਰ ਵੀ ਨਜ਼ਰ ਆਉਣਹਗੇ।

New Update
Film Kuch Khatta Ho Jayy Trailer Out

Film Kuch Khatta Ho Jayy Trailer

Listen to this article
0.75x 1x 1.5x
00:00 / 00:00
Advertisment

Film Kuch Khatta Ho Jayy Trailer : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਗਾਇਕੀ ਤੋਂ ਬਾਅਦ ਹੁਣ  ਫਿਲਮਾਂ 'ਚ ਐਂਟਰੀ ਕਰਨ ਲਈ ਤਿਆਰ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਕੁਛ ਖੱਟਾ ਹੋ ਜਾਏ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਗੁਰੂ ਰੰਧਾਵਾ ਦੇ ਨਾਲ ਸਾਈ ਮਾਂਜਰੇਕਰ ਤੇ ਅਨੁਪਮ ਖੇਰ ਵੀ ਨਜ਼ਰ ਆਉਣਹਗੇ। 

Advertisment

ਦੱਸ ਦਈਏ ਕਿ ਗੁਰੂ ਰੰਧਾਵਾ (Guru Randhawa) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪ੍ਰੋਫੈਸ਼ਨਲ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੀ ਨਵੀਂ ਫਿਲਮ 'ਕੁਛ ਖੱਟਾ ਹੋ ਜਾਏ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

 

Advertisment

ਫਿਲਮ 'ਕੁਛ ਖੱਟਾ ਹੋ ਜਾਏ' ਦਾ ਟ੍ਰੇਲਰ ਹੋਇਆ ਰਿਲੀਜ਼


ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਫਿਲਮ ਦੇ ਟ੍ਰੇਲਰ ਦੀ ਇੱਕ ਝਲਕ ਸਾਂਝੀ ਕੀਤੀ ਹੈ। ਜਿਸ ਨੂੰ ਵੇਖ ਫੈਨਜ਼ ਹੱਸ-ਹੱਸ ਕੇ ਦੁਹਰੇ ਹੋ ਗਏ। ਟ੍ਰੇਲਰ ਵਿੱਚ ਸਾਈ ਮਾਂਜਰੇਕਰ ਆਈਏਐਸ ਬਨਣਾ ਚਾਹੁੰਦੀ ਹੈ। ਗੁਰੂ ਰੰਧਾਵਾ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਉਸ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਉਸ ਦੀ ਮਦਦ ਵੀ ਕਰਨਾ ਚਾਹੁੰਦਾ ਹੈ। ਇਸ ਸਭ ਦੇ ਵਿਚਕਾਰ ਕਹਾਣੀ ਵਿੱਚ ਰੁਮਾਂਸ, ਕਾਮੇਡੀ, ਕੁਝ ਭਾਵਨਾਤਮਕ ਦ੍ਰਿਸ਼ ਅਤੇ ਪਰਿਵਾਰ ਵੀ ਹੈ ਜਿਸਦਾ ਦੋਵਾਂ ਦੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਹੈ। ਇਸ ਦੌਰਾਨ ਸਾਈ ਗਰਭਵਤੀ ਹੋ ਜਾਂਦੀ ਹੈ ਅਤੇ ਉਹ ਆਪਣੇ ਸੁਪਨੇ ਬਾਰੇ ਚਿੰਤਾ ਕਰਨ ਲੱਗਦੀ ਹੈ।


ਸਾਈ ਐਮ ਮਾਂਜਰੇਕਰ ਅਤੇ ਗੁਰੂ ਰੰਧਾਵਾ ਦੀ ਰੁਮਾਂਟਿਕ-ਕਾਮੇਡੀ ਫਿਲਮ 'ਕੁਛ ਖੱਟਾ ਹੋ ਜਾਏ' ਆਗਰਾ ਦੇ ਪਿਛੋਕੜ 'ਤੇ ਆਧਾਰਿਤ ਹੈ। ਕਹਾਣੀ ਦੋ ਪ੍ਰੇਮੀਆਂ ਅਤੇ ਉਨ੍ਹਾਂ ਦੇ ਪਾਗਲ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਹੁਣ ਨਿਰਮਾਤਾਵਾਂ ਨੇ ਫਿਲਮ ਦੇ ਟ੍ਰੇਲਰ ਨਾਲ ਸਾਨੂੰ ਇਸ ਆਧੁਨਿਕ ਪ੍ਰੇਮ ਕਹਾਣੀ ਦੀ ਇੱਕ ਹੋਰ ਨਵੀਂ ਝਲਕ ਦਿੱਤੀ ਹੈ। ਜੀ ਹਾਂ, ਇਸ ਦੇ ਟ੍ਰੇਲਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਨੌਜਵਾਨ ਪ੍ਰੇਮੀ ਵਿਆਹ ਕਰਵਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੀ ਜ਼ਿੰਦਗੀ ਪਾਗਲਪਨ ਨਾਲ ਭਰ ਜਾਂਦੀ ਹੈ। ਸਾਈ ਦੇ ਗਰਭਵਤੀ ਹੋਣ 'ਤੇ ਹਾਲਾਤ ਬਦਲ ਜਾਂਦੇ ਹਨ।

Advertisment

ਹੋਰ ਪੜ੍ਹੋ: Happy Chocolate Day: ਚਾਕਲੇਟ ਡੇਅ 'ਤੇ ਇਨ੍ਹਾਂ ਟੇਸਟੀ ਡੈਜ਼ਰਟ ਨਾਲ ਆਪਣੇ ਸਾਥੀ ਨੂੰ ਦਿਓ ਸਰਪ੍ਰਾਈਜ਼


ਗਾਇਕ ਤੋਂ ਅਦਾਕਾਰ ਬਣੇ ਗੁਰੂ ਰੰਧਾਵਾ 

Advertisment


ਜੀ ਹਾਂ ਗੁਰੂ ਰੰਧਾਵਾ (Guru Randhawa) ਗਾਇਕੀ ਤੋਂ ਬਾਅਦ ਹੁਣ ਫਿਲਮਾਂ ਵਿੱਚ ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। ਗਾਇਕ ਨੇ ਜਲਦ ਹੀ ਫਿਲਮ 'ਕੁਝ ਖੱਟਾ ਹੋ ਜਾਏ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਫਿਲਮ 'ਚ ਗੁਰੂ ਇੱਕ ਸਿਰਫਿਰੇ ਮਜਨੂੰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਸਾਈ ਮਾਂਜਰੇਕਰ ਇੱਕ ਖੂਬਸੂਰਤ ਲੈਲਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਵੇਗੀ। ਇਸ ਫਿਲਮ ਵਿੱਚ ਇਨ੍ਹਾਂ ਦੋਹਾਂ ਕਲਕਾਰਾਂ ਦੇ ਨਾਲ-ਨਾਲ ਅਨੁਪਮ ਖੇਰ  (Anupam Kher) ਵੀ ਨਜ਼ਰ ਆਉਣਗੇ।  ਦਰਸ਼ਕਾਂ ਨੂੰ ਗੁਰੂ ਰੰਧਾਵਾ ਦੀ ਫਿਲਮ ਦਾ ਇਹ ਟੀਜ਼ਰ ਕਾਫੀ ਪਸੰਦ ਆ ਰਿਹਾ ਹੈ। ਫਿਲਮ ਦਾ ਟ੍ਰੇਲਰ ਵੇਖਣ ਮਗਰੋਂ ਇਹ ਸਾਫ ਹੋ ਗਿਆ ਹੈ ਕਿ ਇੱਕ ਰੋਮਾਂਟਕ ਤੇ ਕਾਮੇਡੀ ਫਿਲਮ ਹੈ ਤੇ ਦਰਸ਼ਕ ਇਸ ਦਾ ਭਰਪੂਰ ਆਨੰਦ ਮਾਣ ਸਕਣਗੇ। Advertisment

Stay updated with the latest news headlines.

Follow us:
Advertisment
Advertisment
Latest Stories
Advertisment