ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗਟਿਵ

Written by  Rupinder Kaler   |  May 13th 2021 06:53 PM  |  Updated: May 13th 2021 06:54 PM

ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗਟਿਵ

ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ । ਉਹਨਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਦੁਕੋਣ, ਮਾਂ ਉਜਲਾ ਪਾਦੂਕੋਣ ਅਤੇ ਭੈਣ ਅਨੀਸ਼ਾ ਪਾਦੂਕੋਣ ਨੂੰ ਕੋਰੋਨਾ ਹੋ ਗਿਆ ਸੀ । ਇਸ ਤੋਂ ਬਾਅਦ ਉਸ ਦੇ ਪਿਤਾ ਨੂੰ ਬੈਂਗਲੁਰੂ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

Pic Courtesy: Instagram

ਹੋਰ ਪੜ੍ਹੋ :

ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ, ਰੱਖੋ ਇਹ ਸਾਵਧਾਨੀਆਂ, ਖਾਓ ਇਸ ਤਰ੍ਹਾਂ ਦਾ ਭੋਜਨ

deepika

ਹਾਲਾਂਕਿ ਹੁਣ ਅਭਿਨੇਤਰੀ ਦੇ ਪਿਤਾ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਇਹ ਜਾਣਕਾਰੀ ਦੀਪਿਕਾ ਪਾਦੂਕੋਣ ਦੇ ਪਰਿਵਾਰ ਦੇ ਕਰੀਬੀ ਦੋਸਤ ਵਿਮਲ ਕੁਮਾਰ ਨੇ ਦਿੱਤੀ ਹੈ। 10 ਦਿਨ ਪਹਿਲਾਂ, ਪ੍ਰਕਾਸ਼, ਉਸ ਦੀ ਪਤਨੀ ਅਤੇ ਬੇਟੀ ਅਨੀਸ਼ਾ ਨੂੰ ਕੋਵਿਡ 19 ਦੇ ਲੱਛਣਾਂ ਦਾ ਅਹਿਸਾਸ ਹੋਇਆ।

See How Deepika Padukone Celebrates 8 Years Of Cocktail Pic Courtesy: Instagram

ਉਸ ਨੇ ਤੁਰੰਤ ਆਪਣਾ ਟੈਸਟ ਕਰਵਾ ਲਿਆ ਅਤੇ ਨਤੀਜਾ ਸਕਾਰਾਤਮਕ ਆਇਆ। ਜਿਸ ਤੋਂ ਬਾਅਦ ਸਭ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ,ਪਰ ਦੀਪਿਕਾ ਦੇ ਪਿਤਾ ਦਾ ਬੁਖਾਰ ਘੱਟ ਨਹੀਂ ਹੋ ਰਿਹਾ ਸੀ, ਇਸ ਲਈ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਉਹ ਹੁਣ ਠੀਕ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network