ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਗਈ ਭੰਨਤੋੜ, ਸਿੱਖ ਭਾਈਚਾਰੇ ਵਿੱਚ ਰੋਸ

written by Rupinder Kaler | August 17, 2021

ਕੱਟੜਪੰਥੀਆਂ ਨੇ ਲਾਹੌਰ (Lahore) ਵਿੱਚ ਮਹਾਰਾਜਾ ਰਣਜੀਤ ਸਿੰਘ (maharaja ranjit singh) ਦੇ ਬੁੱਤ ਦੀ ਬੇਅਦਬੀ ਕਰਦੇ ਹੋਏ ਉਸ ਦੀ ਭੰਨਤੋੜ ਕੀਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਘਟਨਾ ਤੋਂ ਬਾਅਦ ਬੁੱਤ ਤੋੜਨ ਵਾਲੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਿਕ ਹਮਲਾਵਰਾਂ ਦਾ ਮੰਨਣਾ ਸੀ ਕਿ ਇੱਕ ਮੁਸਲਿਮ ਦੇਸ਼ ਵਿੱਚ ਇੱਕ ਸਿੱਖ ਸ਼ਾਸਕ (maharaja ranjit singh) ਦਾ ਬੁੱਤ ਲਗਾਉਣਾ ਉਨ੍ਹਾਂ ਦੇ ਧਰਮ ਦੇ ਵਿਰੁੱਧ ਹੈ।

Pic Courtesy: twitter

ਹੋਰ ਪੜ੍ਹੋ :

ਦਲਿਤ ਭਾਈਚਾਰੇ ਖਿਲਾਫ ਟਿੱਪਣੀ ਕਰਨ ਦੇ ਇਲਜ਼ਾਮ ਵਿੱਚ ਅਦਾਕਾਰਾ ਮੀਰਾ ਮਿਥੁਨ ਗ੍ਰਿਫਤਾਰ

Pic Courtesy: twitter

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤੀਜੀ ਘਟਨਾ ਹੈ ਜਦੋਂ ਲਾਹੌਰ ਫੋਰਟ ਕੰਪਲੈਕਸ ਵਿੱਚ ਰਣਜੀਤ ਸਿੰਘ (maharaja ranjit singh) ਦੇ ਬੁੱਤ ਨੂੰ ਤੋੜਿਆ ਗਿਆ ਹੈ। ਜੂਨ 2019 ਵਿੱਚ ਮਹਾਰਾਜਾ ਦੀ 180ਵੀਂ ਬਰਸੀ ਮੌਕੇ ਨੌਂ ਫੁੱਟ ਦੀ ਮੂਰਤੀ ਦਾ ਲਾਹੌਰ ਦੇ ਕਿਲ੍ਹੇ ਵਿੱਚ ਉਦਘਾਟਨ ਕੀਤਾ ਗਿਆ ਸੀ। ਇਸ ਬੁੱਤ ਵਿੱਚ ਰਣਜੀਤ ਸਿੰਘ ਨੂੰ ਘੋੜੇ ਉਤੇ ਬੈਠਾ ਦਿਖਾਇਆ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ 2019 ਵਿਚ ਇਸ ਦੇ ਉਦਘਾਟਨ ਤੋਂ ਬਾਅਦ ਤੀਜੀ ਵਾਰ ਭੰਨਤੋੜ ਕੀਤੀ ਗਈ ਹੈ। ਇਹ ਬੁੱਤ ਕਿਲ੍ਹੇ ਦੀ 'ਮਾਈ ਜਿੰਦਾ' ਹਵੇਲੀ ਵਿਚ ਲਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਲੋਕਾਂ ਨੇ ਰੋਸ ਜਤਾਇਆ ਹੈ, ਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ ।

You may also like