ਫ਼ਿਲਮੀ ਦੁਨੀਆ ਵਿੱਚ ਵੱਡਾ ਨਾਂਅ ਹੋਣ ਦੇ ਬਾਵਜੂਦ 4 ਲੋਕਾਂ ਨੇ ਕੀਤਾ ਸਤੀਸ਼ ਕੌਲ ਦਾ ਸਸਕਾਰ, ਅੰਤਿਮ ਰਸਮਾਂ ਵਿੱਚ ਪਰਿਵਾਰ ਦੇ ਮੈਂਬਰ ਵੀ ਨਹੀਂ ਹੋਏ ਸ਼ਾਮਿਲ By Rupinder Kaler 12 Apr 2021 | Updated On 12 Apr 2021 11:50 IST in Punjabi Buzz New Update Advertisment ਬੀਤੇ ਦਿਨ ਪਾਲੀਵੁੱਡ ਅਦਾਕਾਰ ਸਤੀਸ਼ ਕੌਲ ਦਾ ਲੁਧਿਆਣਾ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ । ਉਹਨਾਂ ਦੇ ਸਸਕਾਰ ਮੌਕੇ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਤੇ ਪਰਿਵਾਰ ਦਾ ਮੈਂਬਰ ਨਹੀਂ ਪਹੁੰਚਿਆ, ਤੇ ਨਾ ਹੀ ਕੋਈ ਪੰਜਾਬੀ ਕਲਾਕਾਰ ਪਹੁੰਚਿਆ ।ਚਾਰ ਲੋਕਾਂ ਨੇ ਸਤੀਸ਼ ਕੌਲ ਦਾ ਸਸਕਾਰ ਕੀਤਾ । ਹੋਰ ਪੜ੍ਹੋ : Advertismentਗੁਰਲੇਜ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਪਸੰਦ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੀਸ਼ ਕੌਲ ਦੀ ਸ਼ਨੀਵਾਰ ਨੂੰ ਕੋਰੋਨਾ ਕਰਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਸੀ। ਸਤੀਸ਼ ਕੌਲ ਨੇ ਲਗਭਗ 300 ਫ਼ਿਲਮਾਂ ’ਚ ਅਦਾਕਾਰੀ ਨਾਲ ਵੱਡਾ ਨਾਂ ਕਮਾਇਆ ਸੀ। ਆਖਰੀ ਵੇਲੇ ਕੌਲ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਸਾਲ 2019 ’ਚ ਜਦੋਂ ਖ਼ਬਰਾਂ ਰਾਹੀਂ ਸਤੀਸ਼ ਕੌਲ ਦੀ ਤੰਗਹਾਲੀ ਸਾਹਮਣੇ ਆਈ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਸੀ। ਤਿੰਨ ਦਹਾਕਿਆਂ ਤੱਕ ਪੰਜਾਬੀ ਤੇ ਹਿੰਦੀ ਸਿਨੇਮਾ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਗੁੰਮਨਾਮੀ ’ਚ ਗੁਜ਼ਾਰੇ। ਕੌਲ ਦਾ ਜਨਮ 8 ਸਤੰਬਰ, 1954 ਨੂੰ ਕਸ਼ਮੀਰ ’ਚ ਹੋਇਆ ਸੀ। ਪਿਤਾ ਦੇ ਕਹਿਣ ’ਤੇ 1969 ’ਚ ਉਹ ਪੁਣੇ ਦੇ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ’ਚ ਗ੍ਰੈਜੂਏਸ਼ਨ ਕਰਨ ਚਲੇ ਗਏ। #satish-kaul Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article