ਟੁੱਟੇ ਦਿਲ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਹਰਭਜਨ ਮਾਨ ਦਾ ਨਵਾਂ ਗੀਤ ‘ਦਿਲ ਤੋੜਿਆ’

Written by  Shaminder   |  April 10th 2020 03:43 PM  |  Updated: April 10th 2020 03:43 PM

ਟੁੱਟੇ ਦਿਲ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਹਰਭਜਨ ਮਾਨ ਦਾ ਨਵਾਂ ਗੀਤ ‘ਦਿਲ ਤੋੜਿਆ’

ਹਰਭਜਨ ਮਾਨ ਆਪਣੇ ਨਵੇਂ ਗੀਤ ‘ਦਿਲ ਤੋੜਿਆ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਹ ਇੱਕ ਸੈਡ ਸੌਂਗ ਹੈ ।ਜਿਸ ਨੂੰ ਹਰਭਜਨ ਮਾਨ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਇਸ ਖੂਬਸੂਰਤ ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਗੁਰਮੀਤ ਸਿੰਘ ਨੇ । ਹਰਭਜਨ ਮਾਨ ਨੇ ਆਪਣੇ ਯੂ ਟਿਊਬ ਚੈਨਲ ਐੱਚ ਐੱਮ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੁੰ ਰਿਲੀਜ਼ ਕੀਤਾ ਹੈ ।ਇਸ ਗੀਤ ਨੂੰ ਮਜੀਠਾ ਇਲਾਕੇ ਦੇ ਰਾਇਲ ਵਿਲਾ ਰਿਜ਼ਾਰਟ ‘ਚ ਫ਼ਿਲਮਾਇਆ ਗਿਆ ਹੈ ।

ਹੋਰ ਵੇਖੋ:ਜ਼ਿੰਦਗੀ ‘ਚ ਕੌਣ ਸਾਥ ਨਿਭਾਉਂਦਾ ਹੈ, ਦੱਸ ਰਹੇ ਨੇ ਹਰਭਜਨ ਮਾਨ ਲਾਕਡਾਊਨ ਦੌਰਾਨ ਸੁਣੋ ਹਰਭਜਨ ਮਾਨ ਦਾ ਇਹ ਗੀਤ

ਗੀਤ ‘ਚ ਇੱਕ ਮਹਿਬੂਬ ਵੱਲੋਂ ਦਿਲ ਤੋੜਨ ਦੀ ਗੱਲ ਕੀਤੀ ਗਈ ਹੈ ਕਿ ਮਹਿਬੂਬ ਨੇ ਬੜੀ ਬੇਰਹਿਮੀ ਦੇ ਨਾਲ ਦਿਲ ਨੂੰ ਤੋੜਿਆ ਹੈ । ਇੰਝ ਤਾਂ ਕੋਈ ਕੱਚ ਤਾਂ ਖਿਡੌਣਾ ਵੀ ਨਹੀਂ ਤੋੜਦਾ ਜਿਵੇਂ ਉਸ ਦਾ ਦਿਲ ਤੋੜਿਆ ਗਿਆ ਹੈ । ਇਸ ਤੋਂ ਬਾਅਦ ਮਹਿਬੂਬ ਉਸ ਵੇਲੇ ਨੂੰ ਪਛਤਾਉਂਦਾ ਹੈ ਜਦੋਂ ਅੱਲੜ੍ਹ ਉਮਰ ‘ਚ ਅੱਖੀਆਂ ਲਾ ਲਈਆਂ ਸਨ ।

https://www.instagram.com/p/B-qpl5CB2ry/

ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਬੀਤੇ ਦਿਨੀਂ ਉਨ੍ਹਾਂ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਸੀ ।ਪਰਛਾਵੇਂ ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network