ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਸ਼ਾਪਿੰਗ ਮਾਲ ‘ਚ ਮਸਤੀ ਕਰਦੇ ਆ ਰਹੇ ਨਜ਼ਰ

Written by  Shaminder   |  July 16th 2022 04:42 PM  |  Updated: July 16th 2022 04:42 PM

ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਸ਼ਾਪਿੰਗ ਮਾਲ ‘ਚ ਮਸਤੀ ਕਰਦੇ ਆ ਰਹੇ ਨਜ਼ਰ

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਆਈ ਲਵ ਪੀਚਿਜ਼, ਆਈ ਲਵ ਯੂ, ਮਿਲਦੇ ਆ ੧੭ ਜੁਲਾਈ ਨੂੰ ਨਿਊ ਯਾਰਕ 'ਚ, ਲਾਈਵ ਇਨ ਕੰਸਰਟ। ਵਨ ਪੀਚ ਏ ਡੇਅ, ਕੀਪ ਬੈਡ ਥਾਟ ਅਵੇਅ'।

inside image of diljit dosanjh ride funny bycycle

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਇਸ ਕੰਮ ਦੀ ਗੁਰਦਾਸ ਮਾਨ ਨੇ ਕੀਤੀ ਤਾਰੀਫ, ਕਿਹਾ ‘ਰੱਬ ਤੇਰੀ ਸੋਚ ਤੇ ਤੇਰੇ ਸੱਚੇ ਸੁਫ਼ਨਿਆਂ ਨੂੰ ਭਾਗ ਲਾਵੇ’

ਜਿਸ ‘ਚ ਗਾਇਕ ਇੱਕ ਸ਼ਾਪਿੰਗ ਮਾਲ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮਾਲ ਦੇ ਅੰਦਰ ਦਿਲਜੀਤ ਖਰੀਦਦਾਰੀ ਦੇ ਨਾਲ-ਨਾਲ ਮਸਤੀ ਵੀ ਕਰਦੇ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ,ਸਰਗੁਨ ਮਹਿਤਾ ਦੀ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਫਰਸਟ ਲੁੱਕ ਆਇਆ ਸਾਹਮਣੇ, ਜਾਣੋ ਕਰ ਰਿਲੀਜ਼ ਹੋਵੇਗੀ ਫਿਲਮ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਵੀਡੀਓ ੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਆਪਣੇ ਗੀਤ ਪੀਚਿਜ਼ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਬੈਕਗਰਾਊਂਡ ਵਿੱਚ ਉਨ੍ਹਾਂ ਦਾ ਗਾਣਾ ਚੱਲ ਰਿਹਾ ਹੈ ਤੇ ਉਹ ਆਪਣੇ ਮਸਤੀ ਭਰੇ ਅੰਦਾਜ਼ ਨਾਲ ਫ਼ੈਨਜ਼ ਦਾ ਮਨੋਰੰਜਨ ਕਰ ਰਹੇ ਹਨ ।

Diljit Dosanjh , image From instagram

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਏ ਸਨ । ਜਲਦ ਹੀ ਉਨ੍ਹਾਂ ਦੀਆਂ ਹੋਰ ਕਈ ਫ਼ਿਲਮਾਂ ਵੀ ਰਿਲੀਜ਼ ਹੋਣਗੀਆਂ । ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਅਧਾਰਿਤ ਫ਼ਿਲਮ ‘ਚ ਵੀ ਉਹ ਜਲਦ ਹੀ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network